ਅਜ਼ਾਦੀ ਲਈ 80% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ: ਰਵਿੰਦਰ ਕੌਸ਼ਿਕ - 80-percent-of-sacrifices
🎬 Watch Now: Feature Video
ਭਾਰਤ ਦੇ 73ਵੇਂ ਅਜ਼ਾਦੀ ਦਿਹਾੜੇ ਦੇ ਮੌਕੇ ਅੱਜ ਪੂਰੇ ਭਾਰਤ ਵਿੱਚ ਤਿਰੰਗਾ ਅਸਮਾਨ ਛੋਹ ਰਿਹਾ ਹੈ। ਇਸੇ ਦਿਹਾੜੇ ਨੂੰ ਸਮਰਪਿਤ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ 'ਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਡਵੀਜ਼ਨਲ ਕਮਿਸ਼ਨਰ ਰਵਿੰਦਰ ਕੁਮਾਰ ਕੌਸ਼ਿਕ ਨੇ ਅਦਾ ਕੀਤੀ। ਕਮਿਸ਼ਨਰ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨੀਆਂ ਦੇਣ ਵਾਲਿਆਂ ਵਿਚੋਂ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। "ਜੇ ਅੱਜ ਅਸੀਂ ਅਜ਼ਾਦੀ ਦੇ ਸਾਹ ਲੈ ਰਹੇ ਹਾਂ ਤਾਂ ਆਪਣੇ ਸ਼ਹੀਦਾਂ ਦੀ ਬਦੌਲਤ ਲੈ ਰਹੇ ਹਾਂ।"