ਨਵਾਂਸ਼ਹਿਰ ’ਚ ਤੂਫਾਨ ਨੇ ਮਚਾਇਆ ਕਹਿਰ - ਨਵਾਂਸ਼ਹਿਰ
🎬 Watch Now: Feature Video
ਨਵਾਂਸ਼ਹਿਰ: ਜ਼ਿਲ੍ਹੇ ’ਚ ਦੇਰ ਰਾਤ ਆਇਆ ਤੇਜ਼ ਤੂਫਾਨ ਨੇ ਕਈ ਥਾਵਾਂ ’ਤੇ ਤਬਾਹੀ ਮਚਾਈ। ਦੱਸ ਦਈਏ ਕਿ ਜ਼ਿਲ੍ਹੇ ’ਚ ਖੇਤਾਂ ਅਤੇ ਰੋਡ ’ਤੇ ਖੜੇ ਦਰੱਖਤਾਂ ਨੂੰ ਤੂਫਾਨ ਨੇ ਜੜ੍ਹੋ ਪੁੱਟ ਦਿੱਤਾ। ਇਨ੍ਹਾਂ ਹੀ ਨਹੀਂ ਦੁਕਾਨਾਂ ਅੱਗੇ ਬਣੀਆਂ ਸ਼ੈੱਡਾ ਨੂੰ ਵੀ ਤੂਫਾਨ ਨੇ ਉਖਾੜ ਸੁੱਟਿਆ ਅਤੇ ਬਿਜਲੀ ਦੇ ਖੰਬਿਆ ਨੂੰ ਤੋੜ ਦਿੱਤਾ। ਜਿਸ ਕਾਰਨ ਕਈ ਇਲਾਕਿਆਂ ਚ ਬਿਜਲੀ ਦੀ ਸਪਲਾਈ ਠੱਪ ਰਹੀ। ਥਾਂ-ਥਾਂ ਦਰੱਖਤ ਡਿੱਗੇ ਹੋਣ ਕਾਰਨ ਆਵਾਜਾਈ ’ਚ ਵੀ ਕਾਫੀ ਅਸਰ ਪਿਆ। ਬੇਸ਼ਕ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਕਈ ਲੋਕਾਂ ਨੂੰ ਇਸ ਦੌਰਾਨ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।