ਬਾਰਿਸ਼ ਨੇ ਧੋਇਆ ਜ਼ੀਰਕਪੁਰ ਚੰਡੀਗੜ੍ਹ ਬਾਰਡਰ ਦਾ ਕਰਫਿਊ
🎬 Watch Now: Feature Video
ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇਸੇ ਦੌਰਾਨ ਜ਼ੀਰਕਪੁਰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜ਼ੀਰਕਪੁਰ ਚੰਡੀਗੜ੍ਹ ਦੀ ਹੱਦ ਸੀਲ ਹੋਣ ਦੇ ਬਾਵਜੂਦ ਵੀ ਮੀਂਹ ਤੋਂ ਬਚਣ ਲਈ ਕੋਈ ਵੀ ਮੁਲਜ਼ਾਮ ਹੱਦ 'ਤੇ ਮੌਜੂਦ ਨਹੀਂ ਸੀ। ਇਸ ਦੌਰਾਨ ਚੰਡੀਗੜ੍ਹ ਵਾਲੇ ਪਾਸੇ ਤੋਂ ਲੋਕ ਪੰਜਾਬ ਵਿੱਚ ਦਾਖ਼ਲ ਹੁੰਦੇ ਵੇਖੇ ਜਾ ਸਕਦੇ ਸੀ। ਉੱਥੇ ਹੀ ਚੰਡੀਗੜ੍ਹ ਪੁਲਿਸ ਬਕਾਇਦਾ ਲੋਕਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਦੀ ਹੋਈ ਨਜ਼ਰ ਆਈ।