ਕੋਵਿਡ-19: ਪਟਿਆਲਾ 'ਚ ਮਾਮਲੇ ਵਧਣ ਕਰਕੇ ਡੀਸੀ ਨੇ ਦਿੱਤੇ ਸਕਰੀਨਿੰਗ ਦੇ ਹੁਕਮ - ਕੋਰੋਨਾ ਵਾਇਰਸ
🎬 Watch Now: Feature Video
ਪਟਿਆਲਾ: ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡੀਸੀ ਵੱਲੋਂ ਸ਼ਹਿਰ ਦੇ ਲੋਕਾਂ ਦੀ ਸਕਰੀਨਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਾਅਦ ਮਾਡਲ ਟਾਊਨ ਡਿਸਪੈਂਸਰੀ ਤੋਂ ਸਕਰੀਨਿੰਗ ਵੈਨਾਂ ਚਲਾਈਆਂ ਗਈਆਂ। ਇਸ ਮੌਕੇ ਪਟਿਆਲਾ ਦੇ ਸਿਵਲ ਸਰਜਨ ਹਰੀਸ਼ ਮਲਹੋਤਰਾ, ਕਾਰਪੋਰੇਸ਼ਨ ਕਮਿਸ਼ਨਰ ਪੁਨਮਦੀਪ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਕਰੀਨਿੰਗ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।