ਰੋਪੜ 'ਚ ਲਗਾਤਾਰ ਦੂਸਰੇ ਦਿਨ ਵੀ ਬਾਰਿਸ਼ ਜਾਰੀ, ਆਮ ਜਨ-ਜੀਵਨ ਪ੍ਰਭਾਵਿਤ - ਰੋਪੜ 'ਚ ਲਗਾਤਾਰ ਦੂਸਰੇ ਦਿਨ ਵੀ ਬਾਰਿਸ਼ ਜਾਰੀ
🎬 Watch Now: Feature Video
ਬੀਤੇ ਦਿਨ ਤੋਂ ਰੂਪਨਗਰ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਬੀਤੀ ਰਾਤ ਤੇਜ਼ ਹਵਾਵਾਂ ਦੇ ਨਾਲ ਝੱਖੜ ਵੀ ਚੱਲਿਆ, ਜਿਸ ਤੋਂ ਬਾਅਦ ਲਗਾਤਾਰ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇਸ ਬਾਰਿਸ਼ ਦਾ ਸਿੱਧਾ ਅਸਰ ਰੋਜ਼ਾਨਾ ਕੰਮ ਉੱਤੇ ਜਾਣ ਵਾਲੇ ਲੋਕਾਂ ਉੱਤੇ ਪਿਆ ਹੈ। ਬਾਰਿਸ਼ ਕਾਰਨ ਲੋਕ ਆਪਣੇ ਦਫ਼ਤਰਾਂ ਵਿੱਚ ਦੇਰੀ ਨਾਲ ਪੁੱਜ ਰਹੇ ਹਨ, ਘਰਾਂ ਦੇ ਵਿੱਚ ਰੋਜ਼ਾਨਾ ਸਪਲਾਈ ਹੋਣ ਵਾਲਾ ਦੁੱਧ ਵੀ ਦੇਰੀ ਨਾਲ ਮਿਲ ਰਿਹਾ ਹੈ। ਇਲਾਕੇ ਦੀਆਂ ਸੜਕਾਂ ਪਾਣੀ ਦੇ ਨਾਲ ਕਈ ਜਗ੍ਹਾ ਖ਼ਰਾਬ ਹੋ ਗਈਆਂ ਹਨ ਅਤੇ ਕਈ ਜਗ੍ਹਾ ਬਾਰਿਸ਼ ਵਾਲਾ ਪਾਣੀ ਜਮ੍ਹਾਂ ਹੋ ਗਿਆ ਹੈ। ਲਗਾਤਾਰ ਦੋ ਦਿਨ ਤੋਂ ਹੋ ਰਹੀ ਬਾਰਿਸ਼ ਦੇ ਨਾਲ ਰੂਪਨਗਰ ਅਤੇ ਆਸ-ਪਾਸ ਦੇ ਇਲਾਕਿਆਂ ਦਾ ਆਮ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ।