ਕੋਰੋਨਾ ਟੀਕਾ ਲਗਵਾਉਣ ਪੁੱਜੇ ਨਿਗਮ ਕਰਮਚਾਰੀਆਂ ਨੇ ਉੜਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ - ਨਿਗਮ ਕਰਮਚਾਰੀਆਂ
🎬 Watch Now: Feature Video
ਜਲੰਧਰ: ਜਲੰਧਰ ਵਿਖੇ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆ ਇੱਥੋਂ ਦੇ ਡੀਸੀ ਵੱਲੋਂ ਵੀ ਟੀਕਾਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਰ ਇੱਕ ਅਦਾਰੇ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਕੋਰੋਨਾ ਵੈਕਸੀਨੇਸ਼ਨ ਦਾ ਟੀਕਾਕਰਣ ਜ਼ਰੂਰ ਲਗਵਾਉਣ। ਇਸ ਦੇ ਚੱਲਦਿਆਂ ਲੰਘੇ ਦਿਨੀਂ ਜਲੰਧਰ ਦੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਵੀ ਕੋਰੋਨਾ ਦਾ ਟੀਕਾ ਲਗਵਾਇਆ ਗਿਆ। ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਟੀਕਾਕਰਨ ਲਗਵਾਉਣ ਵੇਲੇ ਕੋਰੋਨਾ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਕਰਮਚਾਰੀ ਬਿਨਾਂ ਮਾਸਕ ਦੇ ਟੀਕਾ ਲਗਵਾ ਰਹੇ ਸੀ ਜਦੋਂ ਇਸ ਬਾਰੇ ਹੈਲਥ ਅਫਸਰ ਡਾ ਕ੍ਰਿਸ਼ਨ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਜਲਦ ਹੀ ਉਹ ਇਨ੍ਹਾਂ ਨਿਯਮਾਂ ਦਾ ਵੀ ਪਾਲਣ ਕਰਵਾਉਣਗੇ।