ਨਾਕਾ ਲਗਾ ਕੇ ਕੀਤਾ ਜਾ ਰਿਹਾ ਸੀ ਕੋਰੋਨਾ ਟੈਸਟ, ਕਿਸਾਨਾਂ ਨੇ ਕੀਤਾ ਵਿਰੋਧ
🎬 Watch Now: Feature Video
ਸੰਗਰੂਰ : ਲਹਿਰਾਗਾਗਾ ਦੇ ਮੂਨਕ ਸ਼ਹਿਰ ਦੇ ਪਾਤੜਾਂ ਰੋਡ 'ਤੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਨਾਕਾ ਲਗਾ ਕੇ ਸਿਹਤ ਵਿਭਾਗ ਵੱਲੋਂ ਕੋਰੋਨਾ ਟੈਸਟ ਕੀਤਾ ਜਾ ਰਿਹਾ ਸੀ ਜਿਸਦਾ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਵਿਰੋਧ ਕਰਦੇ ਕਿਹਾ ਕਿ ਕੋਰੋਨਾ ਦੇ ਨਾਮ ਤੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮੌਕੇ 'ਤੇ ਪਹੁੰਚ ਕੇ ਪ੍ਰਸ਼ਾਸਨ ਅਧਿਕਾਰੀਆਂ ਨੇ ਉਕਤ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਗੱਲ 'ਤੇ ਅੜੇ ਰਹੇ ਕਿ ਪਹਿਲਾਂ ਟੈਂਟ ਪੁਟਾਓ ਅਤੇ ਕੂਰਸੀਆਂ ਮੇਜ ਵੀ ਚੁਕਵਾਓ। ਕਾਫੀ ਸਮੇਂ ਬਾਅਦ ਟਰੈਫਿਕ ਜਾਮ ਹੁੰਦਾ ਦੇਖ ਕੇ ਪੁਲਿਸ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਪਈਆਂ। ਕਿਸਾਨਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਾਡੇ ਜਾਣ ਤੋਂ ਬਾਅਦ ਵੀ ਇਹ ਨਾਕਾ ਲਾਇਆ ਗਿਆ ਤਾਂ ਇਹ ਧਰਨਾ ਤਹਿਸੀਲ ਕੰਪਲੈਕਸ ਦੇ ਦਫਤਰ ਮੂਹਰੇ ਲਗਾਇਆ ਜਾਵੇਗਾ।