ਖੇਡ ਮੈਦਾਨਾਂ 'ਚ ਪਿਆ ਕਰੋਨਾ ਦਾ ਅਸਰ, ਪੰਜਾਬ ਪੁਲਿਸ ਨੇ ਗੋਲਫ ਦਾ ਮੈਦਾਨ ਕੀਤਾ ਬੰਦ

By

Published : Mar 18, 2020, 8:51 PM IST

thumbnail
ਦੁਨੀਆਂ ਭਰ ਵਿੱਚ ਆਪਣੀ ਦਹਿਸ਼ਤ ਫੈਲਾ ਚੁੱਕੇ ਕੋਰੋਨਾ ਵਾਇਰਸ ਦਾ ਖੌਫ਼ ਹੁਣ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਦੇ ਖੇਡ ਮੈਦਾਨਾਂ 'ਤੇ ਵੀ ਨਜ਼ਰ ਆਉਣ ਲੱਗ ਪਿਆ ਹੈ। ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਨੂੰ ਵੇਖਦਿਆਂ ਜਲੰਧਰ ਦੇ ਪੀਏਪੀ ਕੈਂਪਸ ਸਥਿਤ ਗੋਲਫ ਰੇਂਜ ਅਤੇ ਗੋਲਫ ਕਲੱਬ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਾ ਹੈ। ਇਹ ਫੈਸਲਾ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਲਿਆ ਗਿਆ। ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇਕਰ ਜ਼ਰੂਰਤ ਮਹਿਸੂਸ ਹੋਈ ਤਾਂ ਬੰਦ ਦੇ ਇਹ ਹੁਕਮ ਅੱਗੇ ਵੀ ਵਧਾਏ ਜਾ ਸਕਦੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.