'ਸੰਵਿਧਾਨ ਵਿੱਚ ਕੀਤਾ ਜਾ ਰਿਹਾ ਫੇਰਬਦਲ ਨਹੀਂ ਹੋਵੇਗਾ ਬਰਦਾਸ਼ਤ' - ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ
🎬 Watch Now: Feature Video
ਗਿੱਦੜਬਾਹਾ ਵਿੱਚ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਡੇ ਲਈ ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਵੀ ਉੱਤੇ ਹਨ। ਦੂਜੇ ਪਾਸੇ ਸਮਾਜ ਸੇਵੀ ਧਰਮਪਾਲ ਧੰਮੀ ਨੇ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਜੀ ਨੇ ਜੋ ਸੰਵਿਧਾਨ ਲਿਖਿਆ ਸੀ ਉਸ ਵਿੱਚੋਂ 10 ਤੇ 15 ਫੀਸਦ ਹੀ ਲਾਗੂ ਹੋਇਆ ਹੈ। ਬਾਕੀ ਸੰਵਿਧਾਨ ਅੱਜ ਦੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸੰਵਿਧਾਨ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ ਜੋ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।