ਕਾਂਗਰਸੀ ਵਿਧਾਇਕ ਦਾ ਕਾਂਗਰਸੀ ਮੰਤਰੀ ‘ਤੇ ਪਲਟਵਾਰ - Congress MLA retaliates against Congress Minister
🎬 Watch Now: Feature Video
ਕਪੂਰਥਲਾ: ਸੁਲਤਾਨਪੁਰ ਲੋਧੀ ਤੋਂ ਵਿਧਾਇਕ (MLA from Sultanpur Lodhi) ਨਵਤੇਜ ਚੀਮਾ ਨੇ ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ (President of the Punjab Congress) ਨਵਜੋਤ ਸਿੱਧੂ ਖ਼ਿਲਾਫ਼ ਕੀਤੀ ਗਈ ਤਿੱਖੀ ਬਿਆਨਬਾਜ਼ੀ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਨਵਜੋਤ ਸਿੱਧੂ ਵਰਗੇ ਨੇਕ ਅਤੇ ਇਮਾਨਦਾਰ ਵਿਅਕਤੀ ਨੂੰ ਦਾਗਦਾਰ ਕਰਨ ਵਾਲੇ ਰਾਣਾ ਗੁਰਜੀਤ ਸਿੰਘ ਨੇ ਦੋਆਬ 'ਚ ਕਾਂਗਰਸ ਨੂੰ 10 ਤੋਂ ਵੱਧ ਸੀਟਾਂ 'ਤੇ ਹਰਾ ਦਿੱਤਾ ਹੈ। ਉਨ੍ਹਾਂ ਰਾਣਾ ਗੁਰਜੀਤ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਕਾਂਗਰਸ ਪਾਰਟੀ (Congress Party) ਨੂੰ ਇੰਨਾ ਪਿਆਰ ਕਰਦੇ ਹਨ ਤਾਂ ਉਹ ਆਪਣੇ ਪੁੱਤਰ ਲਈ ਕਪੂਰਥਲਾ ਸੀਟ ਛੱਡ ਦੇਣ।