ਫਾਜ਼ਿਲਕਾ: ਡੀਸੀ ਕੰਪਲੈਕਸ 'ਚ ਲਗਾਇਆ ਗਿਆ ਸ਼ਿਕਾਇਤ ਕਾਊਂਟਰ
🎬 Watch Now: Feature Video
ਫਾਜ਼ਿਲਕਾ: ਕੋਵਿਡ-19 ਦੇ ਚੱਲਦਿਆਂ ਕਈ ਜਨਤਕ ਜਗ੍ਹਾਵਾਂ ਬੰਦ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਆਪਣੀ ਸ਼ਿਕਾਇਤਾਂ ਦੇਣ ਲਈ ਡੀਸੀ ਵੱਲੋਂ ਡੀਸੀ ਕੰਪਲੈਕਸ 'ਚ ਇੱਕ ਕਾਊਂਟਰ ਲਗਾ ਦਿੱਤਾ ਗਿਆ ਹੈ, ਜਿਸ 'ਚ ਸਾਰੇ ਵਿਭਾਗਾਂ ਦੀਆਂ ਸ਼ਿਕਾਇਤਾਂ ਨੂੰ ਇੱਕ ਕਰਮਚਾਰੀ ਵੱਲੋਂ ਲਿਆ ਜਾਵੇਗਾ ਤੇ ਉਹ ਸਾਰੀਆਂ ਸ਼ਿਕਾਇਤਾਂ ਨੂੰ ਅੱਗੇ ਸਬੰਧਤ ਵਿਭਾਗ ਨੂੰ ਭੇਜ ਦੇਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ ਤਾਂ ਅਧਿਕਾਰੀ ਆਪਣੇ ਆਪ ਬਾਹਰ ਆ ਕੇ ਸ਼ਿਕਾਇਤਕਰਤਾ ਦੀ ਗੱਲ ਸੁਣਨਗੇ।