ਹੁਸ਼ਿਆਰਪੁਰ ਦੀ GNA ਇੰਡਸਟਰੀ ’ਚ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਸ਼ੁਰੂਆਤ
🎬 Watch Now: Feature Video
ਹੁਸ਼ਿਆਰਪੁਰ: ਅੱਡਾ ਮੇਹਟੀਆਣਾ ਨੇੜੇ ਸਥਿਤ ਜੀਐਨਏ ਇੰਡਸਟਰੀ ’ਚ ਕੰਮ ਕਰਨ ਵਾਲੇ ਕਾਮਿਆਂ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕਰਵਾਈ ਗਈ। ਇਸ ਮੌਕੇ ਜੀਐਨਏ ਇੰਡਸਟਰੀ ਦੇ ਡਾਇਰੈਕਟਰ ਕੀਰਤ ਸਿੰਘ ਸ਼ੀਰਾ, ਐੱਸਐੱਮਓ ਡਾ. ਆਰ.ਆਰ ਭਾਟੀਆ ਵੀ ਮੌਜੂਦ ਸਨ ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਜੀਐਨਏ ਇੰਡਸਟਰੀਜ਼ ਵੱਲੋਂ ਸਮਾਜ ਲਈ, ਜੋ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਗਈਆਂ ਨੇ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਡਸਟਰੀ ਦੇ ਪ੍ਰਬੰਧਕਾਂ ਦੀ ਸਖ਼ਤ ਮਿਹਨਤ ਸਦਕਾ ਇਸ ਇੰਡਸਟਰੀ ’ਚ ਕੋਈ ਵੀ ਕਾਮਾ ਪਾਜ਼ੀਟਿਵ ਨਹੀਂ ਪਾਇਆ ਗਿਆ, ਜੋ ਕਿ ਬੜੇ ਮਾਣ ਵਾਲੀ ਗੱਲ ਹੈ।