ਪੰਜਾਬ 'ਚ ਠੰਡ ਨੇ ਤੋੜੇ ਰਿਕਾਰਡ, 23 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ - ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਠੰਢ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ
🎬 Watch Now: Feature Video
ਲੁਧਿਆਣਾ: ਜਨਵਰੀ ਮਹੀਨੇ ਅੰਦਰ ਪੰਜਾਬ ਦੇ ਅੰਦਰ ਠੰਢ ਨੇ ਰਿਕਾਰਡ ਤੋੜ ਦਿੱਤੇ ਨੇ ਸ਼ਨੀਵਾਰ ਨੂੰ 11 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਰਿਹਾ ਹੈ ਜੋ ਆਮ ਨਾਲੋਂ 5-6 ਡਿਗਰੀ ਘੱਟ ਹੈ ਜਿਸ ਕਰਕੇ ਠੰਢ ਲਗਾਤਾਰ ਵੱਧਦੀ ਜਾ ਰਹੀ ਹੈ ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਠੰਢ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਸਗੋਂ ਠੰਢ ਇਸੇ ਤਰ੍ਹਾਂ ਬਰਕਰਾਰ ਰਹੇਗੀ, ਪਰ 22 ਤੋਂ ਲੈ ਕੇ 23 ਇਕੱਤੀ ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਹੀ ਮੌਸਮ ਸਾਫ ਹੋਵੇਗਾ, ਪਰ ਉਦੋਂ ਤੱਕ ਇਸੇ ਤਰ੍ਹਾਂ ਠੰਢ ਜਾਰੀ ਰਹੇਗੀ ਧੁੰਦ ਪੈਂਦੀ ਰਹੇਗੀ ਅਤੇ ਸ਼ੀਤ ਲਹਿਰ ਵੀ ਚੱਲੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਜ਼ਿਆਦਾ ਠੰਢ ਸਬਜ਼ੀਆਂ ਲਈ ਵੀ ਨੁਕਸਾਨ ਦੇਹ ਹੈ।