ਸ਼ਹਿਰ ਵਾਸੀਆਂ ਵੱਲੋਂ ਬੀਬੀ ਭੱਠਲ ਤੇ SDM ਖ਼ਿਲਾਫ਼ ਰੋਸ ਮਾਰਚ - Lehiragaga Development Forum
🎬 Watch Now: Feature Video
ਸੰਗਰੂਰ: ਨਗਰ ਕੌਂਸਲ ਲਹਿਰਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਨਾਖੁਸ਼ ਲਹਿਰਾਗਾਗਾ ਵਿਕਾਸ ਮੰਚ, ਉਮੀਦਵਾਰਾਂ ਅਤੇ ਸ਼ਹਿਰ ਵਾਸੀਆਂ ਨੇ ਅੱਜ ਲਹਿਰਾਗਾਗਾ ਦੇ ਮੰਦਿਰ ਚੌਕ ਵਿੱਚ ਧਰਨਾ ਦੇਣ ਉਪਰੰਤ ਸ਼ਹਿਰ ਵਿੱਚ ਵਿਸ਼ਾਲ ਰੋਸ ਮਾਰਚ ਕੱਢਦਿਆਂ ਨਾਅਰੇਬਾਜ਼ੀ ਕੀਤੀ। ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, ਕਿ ਗਿਣਤੀ ਵਾਲੇ ਦਿਨ ਜੋ ਆਪਣੇ ਸ਼ਹਿਰ ਵਿੱਚ ਲੋਕਤੰਤਰ ਦਾ ਘਾਣ ਹੋਇਆ ਹੈ ਉਹ ਪੂਰੇ ਪੰਜਾਬ ਵਿੱਚ ਨਹੀਂ ਹੋਇਆ ਕਿਉਂਕਿ ਜੇਤੂ ਕਰਾਰ ਕਿਸੇ ਨੂੰ ਦਿੱਤਾ ਤੇ ਸਰਟੀਫਿਕੇਟ ਕਿਸੇ ਹੋਰ ਨੂੰ। ਇਹ ਬੀਬੀ ਭੱਠਲ ਅਤੇ ਐਸਡੀਐਮ ਦੀ ਸੋਚੀ ਸਮਝੀ ਚਾਲ ਸੀ। ਐਸਡੀਐਮ ਨੇ ਆਪਣੀ ਕੁਰਸੀ ਦੇ ਨਾਲ-ਨਾਲ ਆਪਣੀ ਜ਼ਮੀਰ ਵੀ ਵੇਚ ਦਿੱਤੀ। ਹੁਣ ਅਸੀਂ ਤੁਹਾਡੇ ਸਹਿਯੋਗ ਨਾਲ ਐਸਡੀਐਮ ਖ਼ਿਲਾਫ਼ ਕਾਰਵਾਈ ਕਰਵਾਕੇ ਹਟਾਂਗੇ ਅਤੇ ਦੁਬਾਰਾ ਗਿਣਤੀ ਕਰਵਾ ਹੱਕਦਾਰ ਉਮੀਦਵਾਰਾਂ ਨੂੰ ਜੇਤੂ ਕਰਾਰ ਵੀ ਦਿਵਾਵਾਂਗੇ।