ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਲੋਕਾਂ ਨੇ ਕੀਤਾ ਖੂਨਦਾਨ - ਕੋਵਿਡ-19
🎬 Watch Now: Feature Video
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਕਰਫਿਊ ਲੱਗਿਆ ਹੈ ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਆ ਰਹੀ ਹੈ। ਬਲੱਡ ਦੀ ਕਮੀ ਨੂੰ ਪੂਰਾ ਕਰਨ ਲਈ ਪੀਜੀਆਈ ਦੇ ਬਲੱਡ ਬੈਂਕ ਵਿੱਚ ਕੁੱਝ ਲੋਕ ਖੂਨ ਦਾਨ ਕਰ ਰਹੇ ਹਨ ਪਰ ਖੂਨ ਦਾਨ ਕਰਨ ਲਈ ਸੋਸ਼ਲ ਦੂਰੀ ਨੂੰ ਕਾਇਮ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੀਜੀਆਈ ਹਸਪਤਾਲ ਜਾਣ ਤੋਂ ਪਹਿਲਾ ਬਲੱਡ ਡੌਨਰ ਨੂੰ ਸੈਨੇਟਾਇਜ਼ ਤੇ ਚੈੱਕਅਪ ਕਰਕੇ ਖੂਨ ਲਿਆ ਜਾ ਰਿਹਾ ਹੈ। ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਖੂਨ ਦਾਨ ਮਹਾਂਦਾਨ ਦੀ ਸੇਵਾ ਹੈ। ਕੋਰੋਨਾ ਮਹਾਂਮਾਰੀ ਕਰਕੇ ਬਲੱਡ ਬੈਂਕਾ ਦੇ ਵਿੱਚ ਖੂਨ ਦੀ ਕਮੀ ਆ ਰਹੀ ਹੈ। ਜਿਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਖੂਨ ਦਾਨ ਦੇ ਕੈਪ ਲਗਾਏ ਜਾਂਦੇ ਹਨ। ਪਰ ਕਰਫਿਊ ਕਰਨ ਇਹ ਸੰਭਵ ਨਹੀਂ ਹੈ।