ਚੰਡੀਗੜ੍ਹ ਪ੍ਰਸ਼ਾਸਨ ਨੇ ਕਰਫਿਊ 'ਚ ਢਿੱਲ ਦੇਣ ਦਾ ਸਮਾਂ ਘਟਾਇਆ - ਚੰਡੀਗੜ੍ਹ ਲੌਕਡਾਉਨ
🎬 Watch Now: Feature Video
ਚੰਡੀਗੜ੍ਹ: ਪ੍ਰਸ਼ਾਸਨ ਨੇ ਕਰਫਿਊ ਵਿੱਚ ਢਿੱਲ ਦੇਣ ਦਾ ਸਮਾਂ 8 ਘੰਟਿਆਂ ਤੋਂ ਘਟਾ ਕੇ 4 ਘੰਟੇ ਕਰ ਦਿੱਤਾ ਹੈ। ਲੋਕ ਹੁਣ ਜ਼ਰੂਰੀ ਸਾਮਾਨ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਲੈ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰਫਿਊ ਵਿੱਚ ਢਿੱਲ ਦੇਣ ਦਾ ਸਮਾਂ ਘਟਾਉਣ 'ਤੇ ਲੋਕਾਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ। ਕਈ ਲੋਕਾਂ ਦਾ ਕਹਿਣਾ ਹੈ ਕਿ 8 ਘੰਟੇ ਹੀ ਰਹਿਣਾ ਚਾਹੀਦਾ ਸੀ ਤੇ ਕਈ ਲੋਕ ਕਹਿ ਰਹੇ ਹਨ ਕਿ 4 ਘੰਟੇ ਖਰੀਦਦਾਰੀ ਕਰਨ ਦੇ ਲਈ ਕਾਫੀ ਹਨ। ਉੱਥੇ ਹੀ ਲੋਕ ਮਾਰਕੀਟ ਵਿੱਚ ਗੱਡੀਆਂ ਲਿਆਉਣ ਤੋਂ ਵੀ ਪਰਹੇਜ਼ ਨਹੀਂ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਪੈਦਲ ਹੀ ਚੱਲ ਕੇ ਆਪਣੇ ਨੇੜੇ ਵਾਲੀ ਮਾਰਕੀਟ ਵਿੱਚ ਜਾ ਕੇ ਸਾਮਾਨ ਦੀ ਖਰੀਦਦਾਰੀ ਕਰ ਸਕਦੇ ਹਨ।