ਗੈਰ-ਕਾਨੂੰਨੀ ਢੰਗ ਨਾਲ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਸਿਹਤ ਵਿਭਾਗ ਨੇ ਕੱਟੇ ਚਲਾਨ - ਤੰਬਾਕੂ
🎬 Watch Now: Feature Video
ਪਠਾਨਕੋਟ: ਸ਼ਹਿਰ ’ਚ ਸਿਹਤ ਵਿਭਾਗ ਅੱਜ ਕੱਲ੍ਹ ਸਖ਼ਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸਦੇ ਚਲਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਦੀਆਂ ਕਈ ਦੁਕਾਨਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ ਕਿ ਖਾਣ ਪੀਣ ਦੀਆਂ ਦੁਕਾਨਾਂ ’ਤੇ ਤੰਬਾਕੂ ਸਿਗਰਟ ਜਾਂ ਹੋਰ ਨਸ਼ੀਲੇ ਪਦਾਰਥ ਤਾਂ ਨਹੀਂ ਵੇਚੇ ਜਾ ਰਹੇ। ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਮੌਕੇ ’ਤੇ ਦੋਸ਼ੀ ਪਾਏ ਗਏ ਦੁਕਾਨਾਦਾਰਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੋ ਦੁਕਾਨਦਾਰ ਵਿਭਾਗ ਦੇ ਕੰਮ ’ਚ ਅੜਿੱਕਾ ਵੀ ਪਾ ਰਹੇ ਸਨ, ਉਨ੍ਹਾਂ ਵਿਰੁੱਧ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ।