ਚੱਕਾ ਜਾਮ: ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ, ਧਰਨੇ ਪ੍ਰਦਰਸ਼ਨ ਜਾਰੀ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪੰਜਾਬ ਰੋੋਡਵੇਜ, ਪਨਬੱਸ ਅਤੇ PRTC ਦੇ ਕੱਚੇ ਕਾਮਿਆਂ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਪੰਜਾਬ ਭਰ ਦੇ 29 ਡੀਪੂਆਂ ਵਿੱਚ ਅੱਜ ਚੌਥੇ ਦਿਨ 'ਚ ਦਾਖਲ ਹੋ ਗਈ। ਹੜਤਾਲ ਦੇ ਚੌਥੇ ਦਿਨ ਸ੍ਰੀ ਮੁਕਤਸਰ ਸਾਹਿਬ ਡੀਪੂ ਵਿੱਚ ਮੁਕੰਮਲ ਚੱਕਾ ਜਾਮ ਕੀਤਾ ਗਿਆ ਅਤੇ ਸੈਂਟਰ ਬਾਡੀ ਦੇ ਸੱਦੇ ਤੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਨਬੱਸ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਪੰਜਾਬ ਰੋਡਵੇਜ ਪਨਬੱਸ ਦੇ ਵਰਕਰਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 13-14 ਸਾਲਾਂ ਤੋਂ ਕੋਈ ਹੱਲ ਨਹੀਂ ਕੱਢਿਆ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਰੋਡਵੇਜ ਵਿਭਾਗ ਵਿੱਚ ਕਿਸੇ ਵੀ ਮੁਲਾਜਮ ਨੂੰ ਪੱਕਾ ਨਹੀਂ ਕੀਤਾ। ਜਿੰਨ੍ਹਾਂ ਦੀ ਕੱਲ ਸਰਕਾਰ ਨਾਲ ਮੀਟਿੰਗ ਹੋਣ ਤੇ ਵੀ ਕੋਈ ਹੱਲ ਨਹੀਂ ਕੱਢਿਆ ਗਿਆ। ਜਿਸਤੋਂ ਬਾਅਦ ਇਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਕੱਲ੍ਹ ਸਿਸਵਾਂ ਫ਼ਾਰਮ ਦਾ ਘਿਰਾਓ ਕੀਤਾ ਜਾਵੇਗਾ।