ਹੈਦਰਾਬਾਦ ਡੈਸਕ: ਇੱਕ ਪਾਸੇ ਤਾਂ ਕਿਸਾਨ ਪੰਜਾਬ ਬੰਦ ਨੂੰ ਸਫ਼ਲ ਬਣਾਉਣ 'ਚ ਲੱਗੀ ਹੈ ਤਾਂ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਵੀ ਜਾਰੀ ਕੀਤੇ ਬਿਆਨ ਤੋਂ ਬਾਅਦ ਜਿੱਥੇ ਜਗਜੀਤ ਸਿੰਘ ਡੱਲੇਵਾਲ ਨਿਰਾਸ਼ ਨੇ ਉੱਥੇ ਹੀ ਕਿਸਾਨ ਆਗੂ ਵੀ ਚਿੰਤਾ 'ਚ ਹਨ। ਇਸ ਲਈ ਉਹ ਮਰਨ ਵਰਤ ਉਤੇ ਬੈਠੇ ਹਨ। ਜਦੋਂ ਕਿਸੇ ਵਿਅਕਤੀ ਨੂੰ ਕਿਸੇ ਵੀ ਜਗ੍ਹਾ ਤੋਂ ਇਨਸਾਫ਼ ਨਾ ਮਿਲੇ ਤਾਂ ਉਸ ਦੀ ਆਖਰੀ ਆਸ ਉਮੀਦ ਸੁਪਰੀਮ ਕੋਰਟ ਹੁੰਦੀ ਹੈ ਪਰ ਸੁਪਰੀਮ ਕੋਰਟ ਵਿੱਚ ਜੋ ਟਿੱਪਣੀਆਂ ਹੋਈਆਂ ਉਨ੍ਹਾਂ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਦੁੱਖ ਲੱਗਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਵੀ ਕਿਸਾਨਾਂ ਦੇ ਉਪਰ ਗੋਲੀਆਂ ਚਲਾਉਣ ਦੇ ਹੱਕ ਵਿੱਚ ਹੈ। ਸੁਪਰੀਮ ਕੋਰਟ ਨੂੰ ਉਨ੍ਹਾਂ ਦੀ ਅਪੀਲ ਹੈ ਕਿ ਉਹ ਕੇਂਦਰ ਸਰਕਾਰ ਦੇ ਹੱਕ ਵਿੱਚ ਭਾਗੀਦਾਰ ਨਾ ਬਣੇ।
ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚਣਾ ਹੋਵੇਗਾ
ਜੇਕਰ ਮੋਰਚੇ ਨੂੰ ਕੁਝ ਹੁੰਦਾ ਹੈ ਤਾਂ ਕੇਂਦਰ ਸਰਕਾਰ ਨਾਲ ਉਨ੍ਹਾਂ ਸੰਵਿਧਾਨਕ ਸੰਸਥਾਵਾਂ ਵੀ ਜ਼ਿੰਮੇਵਾਰ ਹੋਣਗੀਆਂ ਜੋ ਅਜਿਹੇ ਆਦੇਸ਼ ਦੇ ਰਹੀਆਂ ਹਨ। ਕਿਸਾਨ ਉਹੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਜੋ ਵੱਖ-ਵੱਖ ਕਮੇਟੀਆਂ ਨੇ ਮੰਨੀਆਂ ਹਨ। ਉਹ ਗਾਂਧੀਵਾਦੀ ਸੋਚ ਨਾਲ ਮੋਰਚਾ ਚਲਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਡੱਲੇਵਾਲ ਦੀ ਸੁਰੱਖਿਆ 'ਚ ਵੀ ਬਦਲਾਅ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚਣਾ ਹੋਵੇਗਾ।
ਮੋਰਚੇ ਵਿੱਚ ਨਾ ਪਹੁੰਚੇ ਤਾਂ ਫਿਰ ਪਛਤਾਵਾਂ ਹੀ ਰਹਿ ਜਾਏਗਾ
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਸੰਵਿਧਾਨਕ ਸੰਸਥਾਵਾਂ ਨੇ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਉਹ ਗਾਂਧੀਵਾਦੀ ਸੋਚ ਨੂੰ ਅੱਗੇ ਵਧਣ ਦੇਣਗੇ ਜਾਂ ਫਿਰ ਹਜ਼ਾਰਾਂ ਕਿਸਾਨਾਂ ਦੀਆਂ ਲਾਸ਼ਾਂ ਉਪਰ ਦੀ ਲੰਘ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਜਾਣਾ ਹੈ। ਜੇਕਰ ਅੱਜ ਵੀ ਲੋਕ ਮੋਰਚੇ ਵਿੱਚ ਨਾ ਪਹੁੰਚੇ ਤਾਂ ਫਿਰ ਪਛਤਾਵਾਂ ਹੀ ਰਹਿ ਜਾਏਗਾ। ਸਾਰੇ ਹੀ ਮੰਤਰੀ, ਵਿਧਾਇਕ ਅਤੇ ਸਪੀਕਰ ਇੱਥੇ ਆ ਕੇ ਕਹਿ ਕੇ ਗਏ ਹਨ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ, ਪਰ ਪੰਜਾਬ ਸਰਕਾਰ ਆਪਣਾ ਸਟੈਂਡ ਸਪੱਸ਼ਟ ਨਹੀਂ ਕਰ ਰਹੀ। ਕੱਲ੍ਹ ਦੀ ਗੱਲ ਹੈ ਕਿ ਸਰਕਾਰ ਕਹਿੰਦੀ ਉਨ੍ਹਾਂ ਦੀ ਮਜਬੂਰੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਉਠਾਉਣਾ ਪੈਣਾ ਹੈ। ਉਨ੍ਹਾਂ ਨੇ ਕਹਿ ਦਿੱਤਾ ਠੀਕ ਹੈ ਕਿ ਉਹ ਆਪਣਾ ਕੰਮ ਕਰਨ ਅਸੀਂ ਆਪਣਾ ਕੰਮ ਕਰਦੇ ਹਾਂ। ਕੇਂਦਰ ਸਰਕਾਰ ਨੇ ਕੀ ਕਰਨਾ ਇਸ ਲਈ ਉਨ੍ਹਾਂ ਨੇ ਆਪਣੀ ਸੁਰੱਖਿਆ ਮਜ਼ਬੂਤ ਕਰ ਲਈ ਹੈ।
ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ
ਕੱਲ੍ਹ ਸ਼ਾਮ ਨੂੰ ਇੱਥੇ ਅਧਿਕਾਰੀ ਆਏ ਸਨ ਉਨ੍ਹਾਂ ਨੇ ਉਹੀ ਕੁਝ ਦੱਸਿਆ ਜੋ ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਦੱਸਿਆ। ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਦੇ ਹਨ ਤਾਂ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਜੇਕਰ ਉਹ ਸਹਿਮਤੀ ਨਾਲ ਹਸਪਤਾਲ ਵਿਚ ਦਾਖਲ ਹੋ ਜਾਣਗੇ ਤਾਂ ਸਹੀ ਹੈ ਨਹੀਂ ਤਾਂ ਉਨ੍ਹਾਂ ਨੂੰ ਫਿਰ ਇੱਥੋਂ ਚੁੱਕਣਾ ਪੈਣਾ। ਕੱਲ੍ਹ ਨੂੰ ਮੁਕੰਮਲ ਪੰਜਾਬ ਬੰਦ ਹੋਵੇਗਾ। ਅੱਜ ਰਾਤ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਵਲੰਟੀਅਰ ਦੀ ਗਿਣਤੀ ਹੋਰ ਵਧਾਈ ਜਾਵੇਗੀ।
- ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, "ਸੁਪਰੀਮ ਕੋਰਟ ਵੀ ਚਾਹੁੰਦਾ ਕਿਸਾਨਾਂ 'ਤੇ ਐਕਸ਼ਨ ਹੋਵੇ, ਕਿਸੇ ਵੀ ਤਰੀਕੇ ਡੱਲੇਵਾਲ ਨੂੰ ਉਠਾਇਆ ਜਾਵੇ"
- ਆਮ ਲੋਕਾਂ ਨਾਲ ਜੁੜੀ ਅਹਿਮ ਖ਼ਬਰ, ਆਪਣੇ ਵਾਹਨਾਂ ਦੀਆਂ ਭਰਾ ਲਓ ਟੈਂਕੀਆਂ, ਖਰੀਦ ਕੇ ਰੱਖ ਲਓ ਸਬਜ਼ੀਆਂ, ਕਾਰਨ ਜਾਣਨ ਲਈ ਕਰੋ ਕਲਿੱਕ
- ਲਓ ਜੀ, ਹੁਣ ਨਵੇਂ ਸਾਲ 'ਤੇ ਕਿਸਾਨਾਂ ਨੇ ਬਣਾਈ ਵੱਡੀ ਯੋਜਨਾ, ਕਿਸਾਨ ਲੀਡਰਾਂ ਤੋਂ ਹੀ ਸੁਣੋ ਮੋਰਚਾ ਜਿੱਤਣ ਲਈ ਆਖਿਰ ਕਿਹੜੀ ਕਰ ਰਹੇ ਪਲੈਨਿੰਗ