ਜਲੰਧਰ ਬਾਰ ਐਸੋਸੀਏਸ਼ਨ ਵਿੱਚ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਅਹੁੱਦਾ ਹਟਾਉਣ ਦਾ ਮਾਮਲਾ
🎬 Watch Now: Feature Video
ਚੰਡੀਗੜ੍ਹ: ਜਲੰਧਰ ਦੇ ਵਕੀਲ ਨਵਨੀਤ ਕੁਮਾਰ ਢੱਲ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਬਾਰ ਕਾਊਂਸਿਲ ਵੱਲੋਂ ਜਿਹੜੇ ਬਾਰ ਐਸੋਸੀਏਸ਼ਨ ਦੇ ਆਨਲਾਈਨ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਉਸ ਵਿੱਚ ਸਾਰੇ ਅਹੁੱਦਿਆਂ ਦੀ ਬਜਾਏ ਸਿਰਫ਼ ਪੰਜ ਅਹੁੱਦਿਆਂ ਦੀ ਚੌਣਾ ਕਰਵਾਇਆ ਜਾ ਰਹੀਆਂ ਹਨ ਜਿਸ ਵਿੱਚ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਜੁਆਇੰਟ ਸੈਕਟਰੀ ਤੇ ਟ੍ਰੇਜਰ। ਇਸ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਤੇ ਹਾਈਕੋਰਟ ਨੇ ਬਾਰ ਕਾਊਂਸਲ ਤੋਂ ਪੁੱਛਿਆ ਕਿ ਜਦ ਚੋਣਾਂ ਸਾਰੇ ਅਹੁੱਦਿਆਂ ਦੇ ਲਈ ਹੋ ਰਹੀਆਂ ਹਨ ਤਾਂ ਫਿਰ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਨੂੰ ਕਿਉਂ ਹਟਾ ਦਿੱਤੀ ਗਈ ਹੈ। ਵਕੀਲ ਪ੍ਰਦੂਮਨ ਗਰਗ ਨੇ ਕਿਹਾ ਕਿ ਬਾਰ ਕਾਊਂਸਲ ਦੇ ਕੋਲ ਕੋਈ ਵੀ ਸ਼ਕਤੀ ਨਹੀਂ ਹੈ ਕਿਸੇ ਵੀ ਬਾਰ ਐਸੋਸੀਏਸ਼ਨ ਵੱਲੋਂ ਤੈਅ ਕੀਤੇ ਗਏ ਨਿਯਮਾਂ ਨੂੰ ਬਦਲਣ ਦੀ। ਦੋਨਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਪਟੀਸ਼ਨਕਰਤਾ ਦੇ ਹੱਕ ਵਿੱਚ ਫੈਸਲਾ ਸੁਣਾਇਆ।