ਨੌਜਵਾਨ ਨੂੰ ਨਸ਼ੇ ਦਾ ਟੀਕਾ ਲਾਉਣ ਵਾਲੇ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ - tarn taran news
🎬 Watch Now: Feature Video
ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਆਬਾਦੀ ਬਲਵਿੰਦਰ ਸਿੰਘ ਮਲਕਾ ਦਾ ਨੌਜਵਾਨ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲਾਉਣ ਕਾਰਨ ਨਿੱਜੀ ਹਸਪਤਾਲ ਚ ਜ਼ੇਰੇ ਇਲਾਜ ਹੈ। ਇਸ ਮਾਮਲੇ ਨੇ ਉਦੋਂ ਨਵਾ ਮੋੜ ਲੈ ਲਿਆ ਜਦੋਂ ਅੱਜ ਉਸ ਦੀ ਮਾਂ ਦੇ ਬਿਆਨਾਂ ਉੱਤੇ ਪੁਲਿਸ ਥਾਣਾ ਵਲਟੋਹਾ ਵਿਖੇ ਤਿੰਨ ਨੌਜਵਾਨਾਂ ਉੱਪਰ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਹਿਬ ਸਿੰਘ ਦਾ ਝਗੜਾ ਕੁਝ ਨੌਜਵਾਨਾਂ ਨਾਲ ਸੀ ਤੇ ਉਨ੍ਹਾਂ ਸਾਹਿਬ ਸਿੰਘ ਡਿਫੈਂਸ ਡਰੇਨ ਆਸਲ ਉਤਾੜ ਵਿਖੇ ਲਿਜਾ ਕੇ ਜ਼ਬਰਦਸਤੀ ਹੈਰੋਇਨ ਦੀ ਓਵਰਡੋਜ਼ ਦਾ ਟੀਕਾ ਲਾ ਦਿੱਤਾ ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ। ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਗੁਰਜੰਟ ਸਿੰਘ ਜੰਟਾ, ਇੰਦਾ ਪਹਿਲਵਾਨ, ਸੰਦੀਪ ਸਿੰਘ ਵਜੋਂ ਹੋਈ ਜਿਨ੍ਹਾਂ ਖ਼ਿਲਾਫ਼ ਧਾਰਾ 307,34ਤੇ21/61/85 ਐਨ ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।