ਕਾਰ ਨਾਲ ਸਟੰਟ ਕਰਦਾ ਨੌਜਵਾਨ ਆਇਆ ਪੁਲਿਸ ਦੇ ਅੜਿਕੇ - jalandhar latest news
🎬 Watch Now: Feature Video
ਜਲੰਧਰ: ਸ਼ਨਿੱਚਰਵਾਰ ਨੂੰ ਜੋਤੀ ਚੌਕ ਨੇੜੇ ਨਸ਼ੇ ਵਿੱਚ ਧੁੱਤ ਇੱਕ ਨੌਜਵਾਨ ਆਪਣੀ ਕਾਰ ਨਾਲ ਸਟੰਟ ਕਰਦਾ ਹੋਇਆ ਨਜ਼ਰ ਆਇਆ। ਇਹੀਂ ਨਹੀਂ ਉਹ ਕਾਰ ਨੂੰ ਬਹੁਤ ਜ਼ਿਆਦਾ ਲਾਪਰਵਾਹੀ ਨਾਲ ਚਲਾਉਂਦਾ ਵੀ ਦੇਖਿਆ ਗਿਆ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਨਾਕਾ ਲਗਾ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਨੌਜਵਾਨ ਦਾ ਨਾਂਅ ਅਮਿਤ ਵੈਦ ਦੱਸਿਆ ਜਾ ਰਿਹਾ ਹੈ, ਜਿਸ ਨੇ ਦੱਸਿਆ ਹੈ ਕਿ ਉਹ ਐੱਲਆਈਸੀ ਵਿੱਚ ਕੰਮ ਕਰਦਾ ਹੈ। ਫਿਲਹਾਲ ਪੁਲਿਸ ਨੇ ਇਸ 'ਤੇ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।