ਨਸ਼ੇ ਦਾ ਖ਼ਾਤਮਾ ਕਰਨ 'ਚ ਕੈਪਟਨ ਅਸਫ਼ਲ: ਚੰਦੂਮਾਜਰਾ

🎬 Watch Now: Feature Video

thumbnail

By

Published : Jun 3, 2019, 5:35 PM IST

ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਫ਼ਲ ਹੋ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਪੜ ਵਿਖੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕੈਪਟਨ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਅਸਫ਼ਲ ਹੋ ਗਏ ਹਨ ਇਸੇ ਲਈ ਹੁਣ ਉਹ ਕੇਂਦਰ ਸਰਕਾਰ ਤੋਂ ਮਦਦ ਮੰਗ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਾਂਗਰਸ ਦੇ ਵਿਧਾਇਕ, ਮੰਤਰੀ ਖੁਦ ਨਸ਼ਿਆਂ ਦੇ ਮਾਮਲਿਆਂ 'ਤੇ ਅਮਰਿੰਦਰ ਸਿੰਘ ਨੂੰ ਘੇਰ ਰਹੇ ਹਨ ਜੋ ਸਾਬਤ ਕਰਦਾ ਹੈ ਕਿ ਨਸ਼ੇ ਖ਼ਤਮ ਕਰਨ ਵਿਚ ਅਮਰਿੰਦਰ ਅਸਫ਼ਲ ਹੋ ਗਏ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.