9 ਦੇਸ਼ਾਂ ਦੀ ਟੀਮਾਂ ਕਬੱਡੀ ਟੂਰਨਾਮੈਂਟ ਦਾ ਬਣਨਗੀਆਂ ਹਿੱਸਾ: ਰਾਣਾ ਸੋਢੀ
🎬 Watch Now: Feature Video
ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਕਰਕੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰਾ ਸਾਲ ਮਨਾਇਆ ਜਾ ਰਿਹਾ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਵਿੱਚ 9 ਦੇਸ਼ਾਂ ਦੀ ਟੀਮਾਂ ਹਿੱਸਾ ਬਣਨਗੀਆਂ। ਇਨ੍ਹਾਂ ਵਿੱਚ ਇੱਕ ਟੀਮ ਜਲੰਧਰ ਪਹੁੰਚ ਚੁੱਕੀ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਪਹਿਲੇ ਨੰਬਰ ਤੇ ਜੇਤੂ ਟੀਮ ਨੂੰ 25 ਲੱਖ ਰੁਪਏ, ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਲੱਖ ਰੁਪਏ ਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 10 ਲੱਖ ਰੁਪਏ ਬਤੌਰ ਇਨਾਮ ਰਾਸ਼ੀ ਦਿੱਤੇ ਜਾਣਗੇ।