ਸਰਕਾਰ ਜਲਦ ਕੱਢੇਗੀ ਬਿਜਲੀ ਖਰੀਦ ਸਮਝੋਤੇ ਦਾ ਤੋੜ: ਚਰਨਜੀਤ ਸਿੰਘ ਚੰਨੀ - ਸਰਕਾਰ ਜਲਦ ਕੱਢੇਗੀ ਬਿਜਲੀ ਖਰੀਦ ਸਮਝੋਤੇ ਦਾ ਤੋੜ
🎬 Watch Now: Feature Video
ਪੰਜਾਬ ਵਿੱਚ ਬਿਜਲੀ ਖਰੀਦ ਸਮਝੋਤੇ ਨੂੰ ਲੈਕੇ ਸਿਆਸਤ ਭਖਦੀ ਨਜਰ ਆ ਰਹੀ ਹੈ। ਇਸ ਮੁੱਦੇ 'ਤੇ ਬੋਲਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੈਪਟਨ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਰਕਾਰੀ ਖਜ਼ਾਨੇ 'ਤੇ ਪੈ ਰਹੇ ਬੋਝ ਨੂੰ ਲੈਕੇ ਚਿੰਤਤ ਹੈ, ਜਿਸ ਦੇ ਚਲਦੇ ਇੱਕ ਵਕੀਲਾਂ ਦੀ ਟੀਮ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤਿਆਂ ਦਾ ਤੋੜ ਲੱਭਣ ਲਈ ਕੰਮ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਧਾਨ ਸਭਾ ਦੇ ਹੋਣ ਵਾਲੇ ਇਜਲਾਸ ਦੇ ਵਿੱਚ ਵਾਈਟ ਪੇਪਰ ਪੇਸ਼ ਕੀਤਾ ਜਾਵੇਗਾ। ਉਥੇ ਹੀ ਅੰਮ੍ਰਿਤਸਰ ਤੋਂ ਕਰੀਬ 1000 ਕਰੋੜ ਦੀ ਫੜੀ ਗਈ ਨਸ਼ੇ ਦੀ ਖੇਪ ਤੇ ਬੋਲਦੀਆਂ ਉਨ੍ਹਾਂ ਕਿਹਾ ਸੂਬੇ ਦੇ ਵਿੱਚ ਨਸ਼ਾ ਅਕਾਲੀ ਦਲ ਦੀ ਦੇਣ ਹੈ ਤੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੋਣਗੇ ਉਹ ਜਲਦ ਹੀ ਫੜ੍ਹੇ ਜਾਣਗੇ।
TAGGED:
ਚਰਨਜੀਤ ਸਿੰਘ ਚੰਨੀ