ਲੁਧਿਆਣਾ ਹੰਬੜਾਂ ਰੋਡ ਤੇ ਸਵਿਫਟ ਕਾਰ ਜਲ ਕੇ ਹੋਈ ਸਵਾਹ - ਲੁਧਿਆਣਾ ਹੰਬੜਾਂ
🎬 Watch Now: Feature Video

ਲੁਧਿਆਣਾ: ਲੁਧਿਆਣਾ ਹੰਬੜਾਂ ਰੋਡ 'ਤੇ ਦੁਪਹਿਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ, ਕਾਰ 'ਚ ਇਕੋ ਹੀ ਸਖਸ਼ ਸਵਾਰ ਸੀ ਜਦੋਂ ਕਾਰ ਨੂੰ ਅੱਗ ਲੱਗੀ ਤਾਂ ਚਾਲਕ ਖੁਦ ਨਿਕਲ ਕੇ ਬਾਹਰ ਆ ਗਿਆ। ਜਿਸ ਤੋਂ ਬਾਅਦ ਪੁਰੀ ਕਾਰ ਹੀ ਅੱਗ ਦੀ ਲਪੇਟ 'ਚ ਆ ਗਈ ਅਤੇ ਕਾਰ ਸੜ ਕੇ ਸਵਾਹ ਹੋ ਗਈ, ਓਧਰ ਹੰਬੜਾਂ ਅੱਗ ਬੁਝਾਉ ਸਟੇਸ਼ਨ ਤੋਂ ਆਕੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਓਦੋਂ ਤੱਕ ਕਾਰ 50 ਫੀਸਦੀ ਜਲ ਚੁੱਕੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਫ਼ਸਰ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਕਾਰ ਨੂੰ ਅੱਗ ਲੱਗਣ ਬਾਰੇ ਦੱਸਿਆ ਗਿਆ ਅਤੇ ਹੰਬੜਾ ਸਟੇਸ਼ਨ ਨੇੜੇ ਹੋਣ ਕਰਕੇ ਤੁਰੰਤ ਗੱਡੀ ਭੇਜ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਿਹਾ ਕਿ ਕਾਰ ਚਾਲਕ ਦੇ ਦੱਸਣ ਮੁਤਾਬਿਕ ਉਸ ਦੀ ਕਾਰ ਵਿੱਚ ਤੇਲ ਲੀਕ ਹੁੰਦਾ ਸੀ ਅਤੇ ਇਸ ਕਰਕੇ ਹੀ ਕਾਰ 'ਚ ਅੱਗ ਲੱਗ ਸਕਦੀ ਹੈ।