ਬੀ.ਐੱਸ.ਐੱਫ. ਦੇ ਜਵਾਨਾਂ ਦੀ ਸਾਈਕਲ ਰੈਲੀ
🎬 Watch Now: Feature Video
ਸਰਨਾ:ਜੰਮੂ ਕਸ਼ਮੀਰ ਤੋਂ ਚੱਲੀ ਬੀ.ਐੱਸ.ਐੱਫ. ਦੇ ਜਵਾਨਾਂ ਦੀ ਇੱਕ ਸਾਈਕਲ ਰੈਲੀ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਪੰਜਾਬ ਦੀ ਸਰਹੱਦ ਦੇ ਅੰਦਰ ਕਸਬਾ ਸਰਨਾ ‘ਚ ਪਹੁੰਚੀ, ਜਿੱਥੇ ਉਨ੍ਹਾਂ ਦਾ ਵਪਾਰ ਮੰਡਲ ਦੇ ਬਲਜੀਤ ਮਹਾਜਨ ਦੀ ਅਧਿਕਸ਼ਤਾ ਦੇ ਵਿੱਚ ਸਵਾਗਤ ਕੀਤਾ ਗਿਆ। ਇਹ ਸਾਈਕਲ ਰੈਲੀ 15 ਅਗਸਤ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ, ਅਤੇ ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ 2 ਅਕਤੂਬਰ ਨੂੰ ਇਹ ਗੁਜਰਾਤ ਵਿੱਚ ਜਾ ਕੇ ਖ਼ਤਮ ਹੋਵੇਗੀ। ਇਸ ਰੈਲੀ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ। ਉੱਥੇ ਹੀ ਕਲੀਨ ਇੰਡੀਆ ਫਿੱਟ ਇੰਡੀਆ ਅਤੇ ਆਤਮ ਨਿਰਭਰ ਭਾਰਤ ਬਣਾਉਣ ਦਾ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਲੋਕਾਂ ਨੂੰ ਵੱਖ-ਵੱਖ ਥਾਵਾਂ ‘ਤੇ ਸੰਦੇਸ਼ ਦਿੱਤਾ ਜਾ ਰਿਹਾ ਹੈ।
Last Updated : Aug 20, 2021, 6:32 PM IST