ਲੁਧਿਆਣਾ 'ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ - ਪੁਲਿਸ ਅਧਿਕਾਰੀ
🎬 Watch Now: Feature Video
ਲੁਧਿਆਣਾ: ਲੁਧਿਆਣਾ ਦੇ ਥਾਣਾ ਟਿੱਬਾ ਦੇ ਅਧੀਨ ਆਉਂਦੀ ਸ਼ੰਕਰ ਕਲੋਨੀ ਵਿੱਚ ਇੱਕ ਵਿਅਕਤੀ ਦੀ ਬੋਰੇ ਵਿਚ ਬੰਦ ਲਾਸ਼ ਮਿਲਣ ਦੇ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਵੱਲੋ ਦੱਸਿਆ ਗਿਆ, ਕਿ ਕੁੱਤਿਆਂ ਨੇ ਬੋਰੇ ਨੂੰ ਫਾੜ ਕੇ ਖਿੱਚ ਧੂਹ ਕੀਤੀ ਗਈ ਸੀ, ਬੋਰੇ ਦੇ ਫੱਟਣ ਨਾਲ਼ ਬਦਬੂ ਆਉਣ ਲੱਗੀ, ਲੋਕਾਂ ਵੱਲੋਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁਹੱਲਾ ਨਿਵਾਸੀਆਂ ਨੇ ਕਿਹਾ, ਕਿ ਇਸ ਤੋਂ ਪਹਿਲਾ ਵੀ ਖਾਲੀ ਪਲਾਂਟ ਵਿੱਚ ਲਾਸ਼ਾ ਮਿਲਿਆਂ ਸੀ, ਪਰ ਪੁਲਿਸ ਵੱਲੋਂ ਕਾਰਵਾਈ ਢਿੱਲੀ ਹੋ ਜਾਂਦੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ,ਇਲਾਕੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਹੈ, ਬਾਕੀ ਪੁਲਿਸ ਨੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਅੱਗੇ ਦੀ ਜਾਂਚ ਜਾਰੀ ਹੈ।