ਕਰਫਿਊ ਦੌਰਾਨ ਸਰਕਾਰੀ ਰਾਸ਼ਨ ਤੋਂ ਵਾਂਝੇ ਰਹੇ ਕਈ ਪਿੰਡਾਂ ਦੇ ਨੀਲੇ ਕਾਰਡ ਧਾਰਕ - ਰੂਪਨਗਰ ਨਿਊਜ਼ ਅਪਡੇਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6702162-thumbnail-3x2-rr.jpg)
ਰੂਪਨਗਰ: ਕੋਰੋਨਾ ਵਾਇਰਸ ਦੇ ਚਲਦੇ ਸੂਬੇ 'ਚ ਕਰਫਿਊ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਕਰਫਿਊ ਦੇ ਦੌਰਾਨ ਲੋੜਵੰਦ ਅਤੇ ਗ਼ਰੀਬ ਲੋਕਾਂ ਤੇ ਨੀਲੇ ਕਾਰਡ ਧਾਰਕਾਂ ਨੂੰ 1 ਅਪ੍ਰੈਲ ਤੋਂ ਸਰਕਾਰੀ ਰਾਸ਼ਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਝੂਠੇ ਰੂਪਨਗਰ ਦੇ ਕਈ ਪਿੰਡਾਂ 'ਚ ਝੂਠੇ ਪੈਂਦੇ ਨਜ਼ਰ ਆਏ। ਇੱਥੇ ਕਈ ਪਿੰਡਾਂ 'ਚ ਗ਼ਰੀਬ ਤਬਕੇ ਦੇ ਲੋਕ ਰਹਿੰਦੇ ਹਨ ਤੇ ਇੱਥੇ ਸਭ ਦੇ ਨੀਲੇ ਕਾਰਡ ਬਣੇ ਹੋਏ ਹਨ। ਇਸ ਦੇ ਬਾਵਜੂਦ ਵੀ ਇਥੋਂ ਦੇ ਲੋਕ ਸਰਕਾਰ ਵੱਲੋਂ ਵੰਡੇ ਗਏ ਰਾਸ਼ਨ ਤੋਂ ਵਾਂਝੇ ਹਨ। ਸਥਾਨਕ ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਤਕਰੀਬਨ ਤਿੰਨ ਦਰਜਨ ਲੋਕ ਨੀਲਾ ਕਾਰਡ ਧਾਰਕ ਹਨ ਜੋ ਕਿ ਸਰਕਾਰੀ ਰਾਸ਼ਨ ਦੀ ਉਡੀਕ ਕਰ ਰਹੇ ਹਨ।