ਸਮਾਜ ਸੇਵੀ ਸੰਸਥਾਵਾਂ ਵੱਲੋਂ ਮਾਛੀਵਾੜਾ 'ਚ ਲਗਾਇਆ ਗਿਆ ਖੂਨਦਾਨ ਕੈਂਪ - covid-19
🎬 Watch Now: Feature Video
ਲੁਧਿਆਣਾ: ਇੱਕ ਪਾਸੇ ਸਾਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਸਹਿੰਮੀ ਹੋਈ ਹੈ ਤੇ ਦੂਜੇ ਪਾਸੇ ਇਸ ਮਹਾਂਮਾਰੀ ਵਿੱਚ ਮਾਨਵਤਾ ਦੀ ਭਲਾਈ ਲਈ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ, ਅਜਿਹਾ ਹੀ ਕੰਮ ਮਾਨਵਤਾ ਦੀ ਸੇਵਾ ਸੁਸਾਇਟੀ ਟਰੱਸਟ ਤੇ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਮਾਛੀਵਾੜਾ 'ਚ ਕੀਤਾ। ਇਨ੍ਹਾਂ ਸੰਸਥਾਵਾਂ ਨੇ ਮਾਛੀਵਾੜਾ 'ਚ ਸਾਂਝਾ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਿਹਤ ਵਿਭਾਗ ਦੀ ਪੁਰਜ਼ੋਰ ਮੰਗ 'ਤੇ ਬਾਬਾ ਸੁੱਧ ਟੂਸੇ ਵਾਲਾ ਦੀ ਦੇਖ-ਰੇਖ 'ਚ ਲਗਾਇਆ ਗਿਆ। ਸਮਾਜ ਸੇਵੀ ਸ਼ਿਵ ਕੁਮਾਰ ਨੇ ਕਿਹਾ ਕਿ ਇਸ ਬਲੱਡ ਕੈਂਪ 'ਚ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ ਪੁੱਜੀ ਹੈ ਜਿਨ੍ਹਾਂ ਨੇ ਇਸ ਖੂਨਦਾਨ ਕੈਂਪ ਚੋਂ 77 ਯੂਨੀਟ ਖੂਨ ਇਕੱਤਰ ਕਰ ਲਿਆ ਹੈ।