ਸਰਬੱਤ ਦਾ ਭਲਾ ਸੁਸਾਇਟੀ ਨੇ ਦਿੱਲੀ ਮੋਰਚੇ ਨੂੰ ਭੇਜੇ ਕੰਬਲ ਅਤੇ ਰਾਸ਼ਨ - ਸਰਬੱਤ ਦਾ ਭਲਾ ਸੁਸਾਇਟੀ ਯੂਐਸਏ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10021659-3-10021659-1609044468004.jpg)
ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਹੱਦਾਂ 'ਤੇ ਵੀ ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਢ ਦੇ ਬਾਵਜੂਦ ਪੂਰੇ ਦੇਸ਼ ਭਰ ਦੇ ਕਿਸਾਨਾਂ ਦਾ ਪ੍ਰਦਰਸ਼ਨ ਜ਼ੋਰਾਂ 'ਤੇ ਹੈ। ਉਥੇ ਹੀ ਕਿਸਾਨਾਂ ਦੀ ਹਮਾਇਤ ਵਿੱਚ ਲਗਾਤਾਰ ਦੇਸ਼ ਭਰ ਦੀਆਂ ਸੰਸਥਾਵਾਂ ਆ ਰਹੀਆਂ ਹਨ। ਅੱਜ ਬਰਨਾਲਾ ਵਿੱਚ ਸਰਬੱਤ ਦਾ ਭਲਾ ਸੁਸਾਇਟੀ ਯੂਐਸਏ ਵੱਲੋਂ ਕਿਸਾਨਾਂ ਦੇ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਕੰਬਲ, ਸਬਜ਼ੀਆਂ, ਫਲ, ਮੂੰਗਫਲੀ ਆਦਿ ਲੈ ਕੇ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਰਵਾਨਾ ਹੋਏ। ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕੜਕਦੀ ਠੰਢ ਦੇ ਬਾਵਜੂਦ ਵੀ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਤੰਬੂ ਲਗਾ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਵਿੱਚ ਡਟੇ ਹੋਏ ਹਨ। ਉਹ ਉਨ੍ਹਾਂ ਦੀ ਪੂਰਨ ਤੌਰ 'ਤੇ ਹਮਾਇਤ ਕਰਦੇ ਹਨ ਅਤੇ ਕਿਸਾਨਾਂ ਦੀ ਹਮਾਇਤ ਲਈ ਜ਼ਰੂਰੀ ਵਸਤਾਂ ਫਲ, ਸਬਜ਼ੀਆਂ, ਠੰਢ ਤੋਂ ਬਚਾਅ ਲਈ ਗਰਮ ਕੰਬਲ ਆਦਿ ਲੈ ਕੇ ਜਾ ਰਹੇ ਹਨ।