ਭਾਜਪਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚੜ੍ਹੀ ਕਿਸਾਨਾਂ ਦੇ ਵਿਰੋਧ ਦੀ ਭੇਂਟ - ਮੀਟਿੰਗ ਚੜ੍ਹੀ ਕਿਸਾਨਾਂ ਦੇ ਵਿਰੋਧ ਦੀ ਭੇਂਟ
🎬 Watch Now: Feature Video
ਫ਼ਰੀਦਕੋਟ: ਗੇਲਾ ਰਾਮ ਯਾਦਗਾਰੀ ਮੰਦਰ ਵਿਖੇ ਹੋਈ ਭਾਜਪਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਪਤਾ ਲੱਗਣ 'ਤੇ ਬੀਕੇਯੂ ਡਕੌਂਦਾ ਨੇ ਇਸ ਮੀਟਿੰਗ ਦਾ ਵਿਰੋਧ ਕੀਤਾ ਕਰਨ ਅਤੇ ਭਾਜਪਾ ਆਗੂਆਂ ਦਾ ਘਿਰਾਉ ਕਰਨ ਲਈ ਇਕੱਤਰ ਹੋਏ। ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦੀ ਭਣਕ ਲੱਗਣ 'ਤੇ ਭਾਜਪਾ ਨੇ ਸਵੇਰੇ ਹੀ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ। ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ, ਜਿਸ ਕਰਕੇ ਭਾਜਪਾ ਦੀ ਜ਼ਿਲ੍ਹਾ ਇਕਾਈ ਭੰਗ ਕਰ ਦਿੱਤੀ ਗਈ ਸੀ ਅਤੇ ਨਵੀਂ ਇਕਾਈ ਦੇ ਗਠਨ ਨੂੰ ਲੈਕੇ ਵਿਚਾਰ ਵਟਾਂਦਰਾ ਕਰਨ ਲਈ ਇਹ ਮੀਟਿੰਗ ਰੱਖੀ ਗਈ ਸੀ।