ਭਾਜਪਾ ਵਰਕਰਾਂ ਵੱਲੋਂ ਬਿਹਾਰ ਤੋਂ ਬਾਅਦ 2022 ਵਿੱਚ ਪੰਜਾਬ ਚੋਣਾਂ ਜਿੱਤਣ ਦਾ ਦਾਅਵਾ - ਸਾਬਕਾ ਵਿਧਾਇਕ ਕੇ.ਡੀ. ਭੰਡਾਰੀ
🎬 Watch Now: Feature Video
ਜਲੰਧਰ: ਬਿਹਾਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਦੀ ਜਿੱਤ ਉੱਤੇ ਭਾਜਪਾ ਵਰਕਰਾਂ ਅਤੇ ਸੀਨੀਅਰ ਨੇਤਾਵਾਂ ਨੇ ਜਸ਼ਨ ਮਨਾਇਆ। ਜਲੰਧਰ ਦੇ ਬੀਜੇਪੀ ਦਫ਼ਤਰ ਵਿੱਚ ਇਕੱਠੇ ਹੋ ਕੇ ਭਾਜਪਾ ਆਗੂਆਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਇਸ ਜਿੱਤ ਨੂੰ ਇੱਕ ਇਤਿਹਾਸਕ ਜਿੱਤ ਦੱਸਿਆ। ਸਾਬਕਾ ਕੇਂਦਰੀ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਬਿਹਾਰ ਵਿੱਚ ਐਨਡੀਏ ਦੀ ਜਿੱਤ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਪ੍ਰਧਾਨਮੰਤਰੀ ਮੋਦੀ ਦੀ ਲਹਿਰ ਅਜੇ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਨਿਤੀਸ਼ ਕੁਮਾਰ ਚੌਥੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਨਾਲ ਹੀ ਕਿਹਾ ਕਿ 2022 ਦੇ ਇਲੈਕਸ਼ਨ ਵਿੱਚ ਪੰਜਾਬ ਵਿੱਚ ਕਾਂਗਰਸ ਦਾ ਸਫਾਇਆ ਕੀਤਾ ਜਾਏਗਾ।