PM ਮੋਦੀ ਦੀ ਪੰਜਾਬ ਰੈਲੀ ਨੂੰ ਲੈਕੇ ਭਾਜਪਾ ਸਰਗਰਮ
🎬 Watch Now: Feature Video
ਲੁਧਿਆਣਾ: ਪੀਐਮ ਮੋਦੀ ਵੱਲੋਂ ਪੰਜਾਬ ਵਿੱਚ ਰੈਲੀ (PM Modi in Punjab) ਕੀਤੀ ਜਾ ਰਹੀ ਹੈ। ਮੋਦੀ ਦੀ ਇਸ ਰੈਲੀ ਨੂੰ ਵਿਧਾਨਸਭਾ ਚੋਣਾਂ (Assembly elections) ਨਾਲ ਜੋੜਕੇ ਵੇਖਿਆ ਜਾ ਰਿਹਾ ਹੈ। ਫਿਰੋਜ਼ਪੁਰ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸਯੰਤ ਗੌਤਮ ਪੰਜਾਬ ਪਹੁੰਚੇ। ਜਗਰਾਓਂ ਵਿਖੇ ਪਹੁੰਚਣ ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਦੁਸਯੰਤ ਗੌਤਮ ਨੇ ਜਗਰਾਓਂ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਹੈ ਕਿ ਭਾਜਪਾ ਪੰਜਾਬ ਦੇ ਦਿਲ ਵਿਚ ਵੱਸਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਿਲ ’ਚ ਪੰਜਾਬ ਤੇ ਕਿਸਾਨਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈ। ਇਸ ਮੌਕੇ ਦੁਸਯੰਤ ਗੌਤਮ ਨੇ ਪੀਐੱਮ ਮੋਦੀ ਦੀ ਰੈਲੀ ਨੂੰ ਜਿੱਥੇ ਸਰਕਾਰੀ ਸਮਾਗਮ ਕਰਾਰ ਦਿੱਤਾ ਉੱਥੇ ਦੱਸਿਆ ਮੋਦੀ ਪੰਜਾਬ ਦੇ ਬਿਹਤਰੀ ਲਈ ਕਈ ਐਲਾਨ ਕਰਨਗੇ। ਉਨ੍ਹਾਂ ਕਿਹਾ ਇਹ ਰੈਲੀ ਇਤਿਹਾਸਿਕ ਹੋਣ ਦੇ ਨਾਲ ਪੰਜਾਬ ਦੀ ਰਾਜਨੀਤੀ ਵਿਚ ਮੀਲ ਪੱਥਰ ਸਾਬਤ ਕਰੇਗੀ। ਵਿਰੋਧੀਆਂ ਵੱਲੋਂ ਈਡੀ ਤੇ ਕੇਂਦਰੀ ਏਜੰਸੀਆਂ ਦੇ ਦਬਾਅ ਵਿਚ ਕਾਂਗਰਸੀਆਂ ਤੇ ਅਕਾਲੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੇ ਲਗਾਏ ਜਾ ਰਹੇ ਇਲਜ਼ਾਮਾਂ ਸਬੰਧੀ ਦੁਸਯੰਤ ਗੌਤਮ ਨੇ ਕਿਹਾ ਮਾਂ-ਪੁੱਤਰ (ਸੋਨੀਆ ਗਾਂਧੀ ਤੇ ਰਾਹੁਲ ਗਾਂਧੀ) ਜ਼ਮਾਨਤ 'ਤੇ ਹਨ ਜੇਕਰ ਅਜਿਹਾ ਹੁੰਦਾ ਤਾਂ ਉਹ ਕਾਂਗਰਸ ਛੱਡ ਭਾਜਪਾ ’ਚ ਹੁੰਦੇ। ਉਨ੍ਹਾਂ ਕਿਹਾ ਸਾਰੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ।