ਭਾਜਪਾ ਨੇ 'ਸੇਵਾ ਸਪਤਾਹ' ਤਹਿਤ ਅਪਾਹਿਜਾਂ ਨੂੰ ਵੰਡੇ ਨਕਲੀ ਅੰਗ ਤੇ ਵੀਲ੍ਹਚੇਅਰ - narinder modi birthday
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8901871-thumbnail-3x2-chd-bjp.jpg)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 'ਸੇਵਾ ਸਪਤਾਹ' ਤਹਿਤ ਮਨਾਉਂਦੇ ਹੋਏ ਪੌਦੇ ਲਾਉਣਾ, ਖ਼ੂਨਦਾਨ ਕੈਂਪ ਲਾਉਂਦੇ ਹੋਏ ਜਿਥੇ 70 ਕਿੱਲੋ ਦਾ ਕੇਕ ਕੱਟਿਆ, ਉਥੇ ਚੰਡੀਗੜ੍ਹ ਵਿੱਚ ਸੇਵਾ ਸਪਤਾਹ ਦੇ ਆਖ਼ਰੀ ਦਿਨ ਪਾਰਟੀ ਦੇ ਕੌਮੀ ਸਕੱਤਰ ਸੁਨੀਲ ਦੇਵਧਰ ਨੇ ਵੀ ਸ਼ਿਰਕਤ ਕਰਦੇ ਹੋਏ ਸੱਤਰ ਅੰਗਹੀਣਾਂ ਨੂੰ ਵੀਲ੍ਹ ਚੇਅਰ ਤੇ ਸਹਾਇਕ ਅੰਗ ਵੰਡੇ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦਾ 70ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸੱਤਰ ਦੇ ਅੰਕੜੇ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਕੀਤੇ ਗਏ। ਸ਼ਹਿਰ ਵਿੱਚ ਖ਼ੂਨਦਾਨ ਕੈਂਪ ਦੌਰਾਨ 70 ਨੌਜਵਾਨਾਂ ਨੇ ਖ਼ੂਨਦਾਨ ਕੀਤਾ, ਜਿਸ ਵਿੱਚ ਉਹ ਤੇ ਅਰੁਣ ਸੂਦ ਵੀ ਸ਼ਾਮਲ ਸਨ।