ਦਰਬਾਰ ਸਾਹਿਬ 'ਚ ਮਨਾਇਆ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ - ਭਾਈ ਮਨੀ ਸਿੰਘ ਦਾ ਜਨਮ ਦਿਹਾੜਾ
🎬 Watch Now: Feature Video
ਅੰਮ੍ਰਿਤਸਰ: ਸਿੱਖ ਕੌਮ ਦਾ ਇਤਿਹਾਸ ਆਪਣੇ ਆਪ 'ਚ ਹੀ ਵਿਲੱਖਣ ਹੈ। ਭਾਈ ਮਨੀ ਸਿੰਘ ਜੀ ਦਾ ਜਨਮ ਦਿਹਾੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦਲੀਪ ਸਿੰਘ ਬਿੱਕਰ ਨੇ ਦੱਸਿਆ ਕਿ ਅੱਜ ਭਾਈ ਮਨੀ ਸਿੰਘ ਜੀ ਦਾ 377ਵਾਂ ਜਨਮ ਦਿਹਾੜਾ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਮਨਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਕਰਨੇ ਚਾਹੀਦੇ ਹਨ ਤਾਂ ਜੋ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ।