ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾਂ ਨੇ ਥਰਮਲ ਪਾਵਰ ਪਲਾਂਟ ਦਾ ਕੀਤਾ ਘਿਰਾਉ - ਕਾਰਪੋਰੇਟ ਉਦਯੋਗ ਦਾ ਵਿਰੋਧ
🎬 Watch Now: Feature Video
ਮਾਨਸਾ: ਪੰਜਾਬ ਭਰ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਰੇਲ ਲਾਇਨਾ 'ਤੇ ਬੈਠ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮਾਨਸਾ ਦੇ ਪਿੰਡ ਬਨਾਂਵਾਲੀ ਵਿੱਚ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਦਾ ਘਿਰਾਉ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸ ਕਾਰਨ ਕਿਸਾਨ ਕਾਰਪੋਰੇਟ ਉਦਯੋਗ ਦਾ ਵਿਰੋਧ ਕਰਦੇ ਹੋਏ ਧਰਨਾ ਦੇ ਰਹੇ ਹਨ।