ਭਦੌੜ ਪੁਲਿਸ ਨੇ ਬਿਨਾਂ ਈ-ਪਾਸ ਵਹੀਕਲਾਂ ਤੇ ਦੁਕਾਨਦਾਰਾਂ ਦੇ ਕੱਟੇ ਚਲਾਨ - ਵੀਕੈਂਡ ਲੌਕਡਾਊਨ
🎬 Watch Now: Feature Video
ਬਰਨਾਲਾ: ਐਤਵਾਰ ਨੂੰ ਮੁਕੰਮਲ ਲੌਕਡਾਉਨ ਦੇ ਚੱਲਦਿਆਂ ਭਦੌੜ ਪੁਲਿਸ ਨੇ ਬਿਨਾਂ ਈ-ਪਾਸ ਵਾਲੇ ਅਤੇ ਅਧੂਰੇ ਕਾਗਜ਼ਾਤ ਵਾਲੇ ਵਹੀਕਲਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਬਿਨਾਂ ਕਾਗ਼ਜ਼ਾਂ ਤੋਂ ਘੁੰਮ ਰਹੇ ਵਹੀਕਲਾਂ ਨੂੰ ਥਾਣੇ ਬੰਦ ਵੀ ਕੀਤਾ ਗਿਆ ਅਤੇ ਮੈਡੀਕਲ, ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਖੁੱਲ੍ਹੀਆਂ ਦੁਕਾਨਾਂ ਦੇ ਚਲਾਨ ਵੀ ਕੀਤੇ, ਜਿਸ ਨੂੰ ਦੇਖਦਿਆਂ ਹੀ ਤਕਰੀਬਨ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਹੀ ਬੰਦ ਹੋ ਗਈਆਂ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਵੱਖ-ਵੱਖ ਟੀਮਾਂ ਬਣਾ ਕੇ ਮੁਕੰਮਲ ਲੌਕਡਾਊਨ ਨੂੰ ਲਾਗੂ ਕਰਨ ਉੱਤੇ ਲੱਗੀ ਹੋਈ ਸੀ।