ਜੰਝ ਚੜ੍ਹਨ ਤੋਂ ਪਹਿਲਾਂ ਮੁੰਡੇ ਵਾਲਿਆਂ ਨੇ ਗੁਰਾਇਆ ਥਾਣੇ ਅੱਗੇ ਲਾਇਆ ਧਰਨਾ - ਪਹਿਲਾਂ ਮੁੰਡੇ ਵਾਲਿਆਂ ਨੇ
🎬 Watch Now: Feature Video
ਜਲੰਧਰ: ਕਸਬਾ ਗੋਰਾਇਆ ਵਿਖੇ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਲਾੜੇ ਨੂੰ ਜੰਝ ਚੜਨ ਤੋਂ ਪਹਿਲਾਂ ਹੀ ਗੋਰਾਇਆ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਲਾਉਣਾ ਪੈ ਗਿਆ। ਮਾਮਲਾ ਇਹ ਹੈ ਕਿ ਗੁਰਾਇਆ ਦੇ ਪਿੰਡ ਚੱਕ ਦੇਸ ਰਾਜ ਵਿਖੇ ਇਕ ਬਾਹਰੋਂ ਆਏ ਮੁੰਡੇ ਦਾ ਵਿਆਹ ਹੋਣਾ ਸੀ ਅਤੇ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਕੁੜੀ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਲਾੜੇ ਹਰਨੇਕ ਸਿੰਘ ਪੁੱਤਰ ਸਿਮਰੂ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਗੁਰਾਇਆ ਥਾਣੇ ਵਿਖੇ ਦਿੱਤੀ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਪਰਿਵਾਰ ਵਾਲਿਆਂ ਨੇ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦਿਆਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।