ਖ਼ਰੀਦਦਾਰੀ ਤੋਂ ਪਹਿਲਾਂ ਆਪਣੇ ਉਪਭੋਗਤਾ ਹੱਕਾਂ ਬਾਰੇ ਜਾਗਰੂਕ ਹੋਣਾ ਲਾਜ਼ਮੀ
🎬 Watch Now: Feature Video
ਚੰਡੀਗੜ੍ਹ : ਕੋਰੋਨਾ ਵਾਇਰਸ ਮਹਾਂਮਾਰੀ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹੁਣ ਬਾਈਕਾਟ ਚਾਈਨੀਜ਼ ਨਾਂਅ ਦੀ ਇੱਕ ਮੁਹਿੰਮ ਜਾਰੀ ਹੈ। ਇਸ ਮੁਹਿੰਮ ਤਹਿਤ ਹੁਣ ਲੋਕ ਚਾਈਨੀਜ਼ ਸਮਾਨ ਦਾ ਵਿਰੋਧ ਕਰ ਰਹੇ ਹਨ। ਇਸ ਬਾਰੇ ਈਟੀਵੀ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਪੰਕਜ ਚਾਂਦਗੋਟੀਆ ਨੇ ਕਿਹਾ ਕਿ ਇਹ ਮੁਹਿੰਮ ਸ਼ੁਰੂ ਤਾਂ ਹੋ ਗਈ ਹੈ ਪਰ ਲੋਕ ਇਸ ਬਾਰੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਕਿਸੇ ਵੀ ਉਪਭੋਗਤਾ ਨੂੰ ਕੋਈ ਸਮਾਨ ਖ਼ਰੀਦਣ ਦੇ ਸਮੇਂ ਉਸ ਸਮਾਨ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਇਸ ਨਾਲ ਉਹ ਲੁੱਟ ਤੇ ਨਕਲੀ ਸਮਾਨ ਖ਼ਰੀਦਣ ਤੋਂ ਬੱਚ ਸਕੇਗਾ। ਜੇਕਰ ਫਿਰ ਵੀ ਕਿਸੇ ਤਰੀਕੇ ਕਿਸੇ ਨਾਲ ਕੋਈ ਲੁੱਟ ਹੁੰਦੀ ਹੈ ਤਾਂ ਉਹ ਉਪਭੋਗਤਾ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਸਮਾਨ ਬਣਾਉਣ ਵਾਲੀ ਕੰਪਨੀ ਤੇ ਦੁਕਾਨਦਾਰ ਨੂੰ ਸਜ਼ਾ ਹੋ ਸਕਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਖ਼ਰੀਦਦਾਰੀ ਤੋਂ ਪਹਿਲਾਂ ਆਪਣੇ ਉਪਭੋਗਤਾ ਹੱਕਾਂ ਬਾਰੇ ਜਾਗਰੂਕ ਹੋਣਾ ਲਾਜ਼ਮੀ ਹੈ।