ਬਠਿੰਡਾ ਪੁਲਿਸ ਨੇ ਸੁਲਝਾਇਆ ਕਤਲ ਮਾਮਲਾ, 2 ਮੁਲਜ਼ਮ ਕਾਬੂ - ਕਤਲ ਮਾਮੇਲ 'ਚ 2 ਮੁਲਜ਼ਮ ਕਾਬੂ
🎬 Watch Now: Feature Video
ਬਠਿੰਡਾ : ਕੁੱਝ ਦਿਨ ਪਹਿਲਾਂ ਸ਼ਹਿਰ ਦੇ ਪਿੰਡ ਭੂੰਦੜ ਨੇੜੇ ਪੈਂਦੇ ਰੋਡ ਪੁੱਲ 'ਤੇ ਇੱਕ ਨੌਜਵਾਨ ਦਾ ਕਤਲ ਹੋਣ ਦੀ ਘਟਨਾ ਵਾਪਰੀ ਸੀ। ਸਥਾਨਕ ਲੋਕਾਂ ਮੁਤਾਬਕ ਕੁੱਝ ਅਣਪਛਾਤੇ ਲੋਕਾਂ ਨੇ ਢੱਡੇ ਰੋਡ ਦੇ ਪੁੱਲ 'ਤੇ ਦੁਪਹਿਰ ਨੂੰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ, ਪਿੰਡ ਭੁੱਲਰ ਦੇ ਵਸਨੀਕ ਵਜੋਂ ਹੋਈ ਸੀ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਕਰਦੇ ਹੋਏ ਬਠਿੰਡਾ ਪੁਲਿਸ ਨੇ ਇਸ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਬਾਰੇ ਐੱਸਪੀਡੀ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਰਣਦੀਪ ਸਿੰਘ ਰਾਣਾ ਦਾ ਕਤਲ ਤਿੰਨ ਲੋਕਾਂ ਵੱਲੋਂ ਕੀਤਾ ਗਿਆ ਸੀ, ਇਨ੍ਹਾਂ ਚੋਂ ਰਮਨਦੀਪ ਸਿੰਘ ,ਯੁੱਧਵੀਰ ਸਿੰਘ ਦੋਵੇਂ ਸਕੇ ਭਰਾ ਹਨ। ਇਨ੍ਹਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇਨ੍ਹਾਂ ਦਾ ਤੀਜਾ ਸਾਥੀ ਜਤਿੰਦਰ ਜੋ ਕਿ ਸਿਰਸਾ ਹਰਿਆਣਾ ਦਾ ਰਹਿਣ ਵਾਲਾ ਅਜੇ ਤੱਕ ਫਰਾਰ ਹੈ। ਤਿੰਨਾਂ ਮੁਲਜ਼ਮਾਂ ਨੇ ਪੁਰਾਣੀ ਰੰਜਿਸ਼ ਦੇ ਕਾਰਨ ਰਣਜੀਤ ਸਿੰਘ ਦਾ ਕਤਲ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਹਾਂ ਮੁਲਜ਼ਮਾਂ ਪਾਸੋਂ ਇੱਕ ਪਿਸਤੌਲ ਅਤੇ 6 ਰਾਊਂਡ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਜਲਦ ਹੀ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਬਠਿੰਡਾ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੜਤਾਲ ਕੀਤੀ ਜਾਵੇਗੀ।