ਬਠਿੰਡਾ ਦੇ ਬਲੱਡ ਬੈਂਕ 'ਚ ਖੂਨ ਦੀ ਹੋ ਰਹੀ ਕਮੀ, ਲੋਕਾਂ ਨੂੰ ਖੂਨਦਾਨ ਕਰਨ ਦੀ ਕੀਤੀ ਗਈ ਅਪੀਲ - ਬਲੱਡ ਬੈਂਕ ਇੰਚਾਰਜ ਡਾਕਟਰ ਕਰਿਸ਼ਮਾ
🎬 Watch Now: Feature Video
ਬਠਿੰਡਾ: ਕੋਰੋਨਾ ਮਹਾਂਮਾਰੀ ਕਾਰਨ ਹੁਣ ਬਲੱਡ ਬੈਂਕ 'ਚ ਖੂਨ ਦੀ ਬਹੁਤ ਘਾਟ ਹੋ ਰਹੀ ਹੈ। ਬਲੱਡ ਬੈਂਕ ਇੰਚਾਰਜ ਡਾਕਟਰ ਕਰਿਸ਼ਮਾ ਨੇ ਦੱਸਿਆ ਕਿ ਹਰ ਸਾਲ ਗਰਮੀਆਂ ਦੇ ਦਿਨਾਂ ਵਿੱਚ ਬਲੱਡ ਬੈਂਕ ਵੱਲੋਂ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਜਿਸ ਨਾਲ ਬਲੱਡ ਬੈਂਕ 'ਚ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ। ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਖੂਨਦਾਨ ਕੈਂਪ ਨਹੀਂ ਲਗਾਏ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਲੱਡ ਡੋਨਰ ਬਲੱਡ ਬੈਂਕ ਆ ਕੇ ਖੁਦ ਹੀ ਖੂਨ ਜਮਾਂ ਕਰਵਾ ਜਾਦੇ ਸਨ ਹੁਣ ਉਨ੍ਹਾਂ ਦੀ ਆਮਦ 'ਚ ਵੀ ਭਾਰੀ ਕਮੀ ਆਈ ਹੈ। ਉਨ੍ਹਾਂ ਨੇ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ।