ਮੰਡੀਆਂ ਚ ਬਾਰਦਾਨਾ ਨਾ ਪਹੁੰਚਣ ਤੇ ਆੜਤੀਆ ਵੱਲੋਂ ਬਟਾਲਾ ਚ ਰੋਸ਼ ਪ੍ਰਦਰਸ਼ਨ - ਜਿਲ੍ਹਾਂ ਗੁਰਦਾਸਪੁਰ
🎬 Watch Now: Feature Video
ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਖਰੀਦ ਮੰਡੀਆਂ ਚ ਸ਼ੁਰੂ ਕੀਤੀ ਗਈ। ਉੱਥੇ ਹੀ ਪਿਛਲੇ ਕਰੀਬ 5 ਦਿਨਾਂ ਤੋਂ ਮੰਡੀਆਂ ਚ ਖਰੀਦ ਏਜੰਸੀਆ ਵੱਲੋਂ ਬਾਰਦਾਨਾ ਨਾ ਹੋਣ ਕਾਰਨ ਖਰੀਦ ਪ੍ਰਕ੍ਰਿਆ ਪ੍ਰਭਾਵਿਤ ਹੋ ਰਹੀ ਹੈ। ਇਸ ਰੋਸ਼ ਦੇ ਚੱਲਦੇ ਅੱਜ ਜਿਲ੍ਹਾਂ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਦੇ ਆੜ੍ਹਤੀਆਂ ਵੱਲੋਂ ਮੰਡੀ ਦੇ ਮੁੱਖ ਗੇਟ ਦੇ ਬਹਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਈ ਘੰਟਿਆਂ ਤੱਕ ਬਟਾਲਾ ਡੇਰਾ ਬਾਬਾ ਨਾਨਕ ਰੋਡ ਤੇ ਚੱਕਾ ਜਾਮ ਕੀਤਾ ਗਿਆ।