ਬਾਪੂਧਾਮ ਗੁਰਦੁਆਰਾ ਵੱਲੋਂ 600 ਲੋਕਾਂ ਨੂੰ ਛਕਾਇਆ ਜਾ ਰਿਹਾ ਲੰਗਰ - ਬਾਪੂਧਾਮ ਗੁਰਦੁਆਰਾ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸੂਬੇ 'ਚ ਕਰਫਿਊ ਦੀ ਸਥਿਤੀ ਬਣੀ ਹੋਈ ਹੈ ਜਿਸ ਦੌਰਾਨ ਗ਼ਰੀਬ ਲੋਕ ਭੁੱਖ ਰਹਿ ਰਹੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਮਾਜ ਸੇਵੀਆਂ ਵੱਲੋਂ ਲੋੜਵੰਦਾਂ ਤੇ ਗਰੀਬ ਪਰਿਵਾਰਾਂ ਲਈ ਲੰਗਰ ਸੇਵੀ ਕੀਤੀ ਜਾ ਰਹੀ ਹੈ। ਅਜਿਹੀ ਹੀ ਲੰਗਰ ਸੇਵਾ ਬਾਪੂਧਾਮ ਗੁਰਦੁਆਰੇ ਵੱਲੋਂ ਕੀਤੀ ਜਾ ਰਹੀ ਹੈ। ਸਮਾਜ ਸੇਵੀ ਨੇ ਦੱਸਿਆ ਕਿ ਇਹ ਸਾਰਾ ਲੰਗਰ ਬਾਪੂਧਾਮ ਗੁਰਦੁਆਰਾ ਵਿੱਚ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਲੰਗਰ ਆਈਟੀ ਪਾਰਕ ਰੋਡ ਤੇ ਸ਼ਾਸਤਰੀ ਨਗਰ ਦੀ ਵਿੱਚ ਰਹਿ ਰਹੇ 600 ਦੇ ਕਰੀਬ ਲੋਕਾਂ ਨੂੰ ਛਕਾਇਆ ਜਾਂਦਾ ਹੈ। ਜਦੋਂ ਲੰਗਰ ਛਕਾਇਆ ਜਾਂਦਾ ਹੈ ਉਸ ਸਮੇਂ ਸ਼ੋਸਲ ਦੂਰੀ ਦਾ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ।