ਖ਼ਾਲੀ ਪਲਾਟ ਵਿਚੋਂ ਮਿਲਿਆ ਬੱਚੀ ਦਾ ਭਰੂਣ - Baby fetus found in vacant plot
🎬 Watch Now: Feature Video
ਬਠਿੰਡਾ: ਸ਼ਹਿਰ ਦੀ ਧੋਬੀਆਨਾ ਰੋਡ ਉੱਤੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਬੱਚੀ ਦਾ ਭਰੂਣ ਬਰਾਮਦ ਹੋਇਆ ਹੈ। ਸ਼ਹਿਰ ਦੀ ਸਮਾਜਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਕਲੱਬ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਕਿ ਇਕ ਪਲਾਟ ਵਿੱਚ ਇੱਕ ਛੋਟੀ ਬੱਚੀ ਮਰੀ ਪਈ ਹੈ, ਜਿਸ ਮਗਰੋਂ ਉਹ ਤੁਰੰਤ ਆਪਣੇ ਸਾਥੀਆਂ ਮੈਂਬਰ ਮੌਕੇ ਉੱਤੇ ਪੁੱਜੇ। ਇਸ ਦੀ ਸੂਚਨਾ ਥਾਣਾ ਸਿਵਲ ਲਾਈਨ ਪੁਲਿਸ ਨੂੰ ਵੀ ਦਿੱਤੀ ਗਈ। ਸੋਨੂੰ ਦੇ ਮੁਤਾਬਕ ਬੱਚੀ ਭਰੂਣ ਹੈ। ਕਰੀਬ ਪੰਜ ਮਹੀਨਿਆਂ ਦਾ ਦੱਸਿਆ ਜਾ ਰਿਹਾ ਹੈ। ਪੰਜ ਮਹੀਨਿਆਂ ਦੀ ਇਹ ਬੱਚੀ ਹੈ ਜਿਸ ਦੇ ਦੇਹ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਸਿਵਲ ਲਾਈਨ ਪੁਲੀਸ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।