ਤਰਨ ਤਾਰਨ ਵਿੱਚ ਏਐਸਆਈ 'ਤੇ ਹਮਲਾ ਕਰਨ ਵਾਲੇ ਨੌਜਵਾਨਾਂ 'ਤੇ ਮਾਮਲਾ ਦਰਜ - ਤਰਨ ਤਾਰਨ ਪੁਲਿਸ
🎬 Watch Now: Feature Video
ਤਰਨ ਤਾਰਨ: ਖਾਲੜਾ ਪੁਲਿਸ ਦੇ ਏਐਸਆਈ ਸਰਬਜੀਤ ਸਿੰਘ ਜੋ ਕਿ ਖਾਲੜਾ ਦੇ ਨਾਰਲੀ ਚੌਕ ਵਿੱਚ ਡਿਊਟੀ ਕਰ ਰਹੇ ਸਨ ਅਤੇ ਇਨ੍ਹਾਂ ਦੀ ਡਿਊਟੀ ਦੌਰਾਨ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਨ੍ਹਾਂ ਵੱਲੋਂ ਮੌਕੇ 'ਤੇ ਮੌਜੂਦ ਏਐਸਆਈ ਸਮੇਤ ਉੱਥੇ ਮੌਜੂਦ ਪੁਲਿਸ ਦੇ ਹੋਰਨਾਂ ਜਵਾਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਜਿਸ ਦੇ ਚੱਲਦੇ ਪੁਲਿਸ ਦੇ ਜਵਾਨਾਂ ਵੱਲੋਂ 2 ਵਿਅਕਤੀਆਂ ਵਿਚੋਂ ਚਰਨਜੀਤ ਸਿੰਘ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਦੂਜੇ ਵਿਆਕਤੀ ਅਰਸ਼ਦੀਪ ਸਿੰਘ ਨੂੰ ਪੁਲਿਸ ਪਾਰਟੀ ਵੱਲੋਂ ਰੇਡ ਕਰ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।