ਪਿੰਡ ਤਲਵੰਡੀ ਰਾਏ ਵਿਖੇ ਐਮ.ਪੀ. ਡਾ. ਅਮਰ ਸਿੰਘ ਵੱਲੋਂ ਪਾਰਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ - ਹਲਕਾ ਇੰਚਾਰਜ ਕਾਮਿਲ ਬੋਪਾਰਾਏ
🎬 Watch Now: Feature Video
ਲੁਧਿਆਣਾ: ਰਾਏਕੋਟ ਦੇ ਪਿੰਡ ਤਲਵੰਡੀ ਰਾਏ ਵਿਖੇ ਸਰਪੰਚ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਵਿੱਢੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪੌਣੇ ਦੋ ਏਕੜ ਵਿੱਚ ਬਣਾਏ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ ਪਾਰਕ ਦੇ ਨਿਰਮਾਣ ਕਾਰਜ ਦਾ ਐਮਪੀ ਡਾ. ਅਮਰ ਸਿੰਘ, ਹਲਕਾ ਇੰਚਾਰਜ ਕਾਮਿਲ ਬੋਪਾਰਾਏ ਅਤੇ ਚੇਅਰਮੈਨ ਸੁਖਪਾਲ ਸਿੰਘ ਸਿੱਧੂ ਨੇ ਨੀਂਹ ਦੀ ਇੱਟ ਲਗਾ ਕੇ ਸ਼ੁਰੂਆਤ ਕਰਵਾਈ। ਐਮ.ਪੀ ਡਾ. ਅਮਰ ਸਿੰਘ ਨੇ ਕਿਹਾ ਕਿ ਪਿੰਡ ਤਲਵੰਡੀ ਰਾਏ ਰਾਏਕੋਟ ਹਲਕੇ ਦਾ ਇਤਿਹਾਸਕ ਨਗਰ ਹੈ, ਜਿਸ ਦੀ ਨੁਹਾਰ ਬਦਲਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਇਸ ਤਹਿਤ ਲੱਖਾਂ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਗਈਆਂ ਹਨ, ਬਲਕਿ ਆਉਂਦੇ ਦਿਨਾਂ ਵਿੱਚ ਪਿੰਡ ਤਲਵੰਡੀ ਰਾਏ ਤੋਂ ਆਲੇ-ਦੁਆਲੇ ਦੇ ਪਿੰਡਾਂ ਨੂੰ ਜਾਂਦੀਆ ਸੜਕਾਂ ਚੌੜੀਆਂ ਕਰਕੇ ਬਣਾਈਆਂ ਜਾਣਗੀਆਂ।