ਫਿਲੌਰ ਵਿਖੇ ਹਵਾ ’ਚ ਗੋਤੇ ਖਾਂਦੀ ਕਾਰ ਕੈਂਟਰ ਨਾਲ ਟਕਰਾਈ - ਜਾਨੀ ਨੁਕਸਾਨ ਨਹੀਂ
🎬 Watch Now: Feature Video
ਜਲੰਧਰ: ਬੀਤੇ ਕੱਲ ਹੌਂਡਾ ਸਿਟੀ ਕਾਰ ਨੰਬਰ PB-08-CW-6940 ਦਾ ਰਾਮਗੜ੍ਹ ਬਾਈਪਾਸ ’ਤੇ ਕੈਂਟਰ ਨਾਲ ਜ਼ਬਰਦਸਤ ਐਕਸੀਡੈਂਟ ਹੋ ਗਿਆ। ਅੱਖੀਂ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗਨੀਮਤ ਇਹ ਰਹੀ ਕਿ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਵਿੱਚ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਹਿਚਾਣ ਮੁਕੇਸ਼ ਕੁਮਾਰ ਅਤੇ ਮਨਪ੍ਰੀਤ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਵੱਲੋਂ ਦੋਹਾਂ ਜਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ।