ਅਰੁਣਾ ਚੌਧਰੀ ਨੇ ਦੀਨਾਨਗਰ 'ਚ ਨਵੇਂ ਐਸਡੀਐਮ ਦਫ਼ਤਰ ਦਾ ਰੱਖਿਆ ਨੀਂਹ-ਪੱਥਰ - Aruna Chaudhary
🎬 Watch Now: Feature Video
ਗੁਰਦਾਸਪੁਰ: ਦੀਨਾਨਗਰ ਤੋਂ ਵਿਧਾਇਕ ਅਤੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਵਿੱਚ ਐਸਡੀਐਮ ਦੇ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਜਿਸ ਦੀ ਲਾਗਤ 3 ਕਰੋੜ ਹੈ ਅਤੇ ਇਹ ਪ੍ਰੋਜੈਕਟ 3 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਅਰੁਣਾ ਚੌਧਰੀ ਨੇ ਕਿਹਾ ਕਿ ਦੀਨਾਨਗਰ ਵਿੱਚ ਐਸਡੀਐਮ ਦਫ਼ਤਰ ਲਈ ਬਿਲਡਿੰਗ ਨਾ ਹੋਣ ਕਰਕੇ ਇਹ ਪ੍ਰੋਜੈਕਟ ਮਨਜੂਰ ਕਰਵਾਇਆ ਗਿਆ ਹੈ ਜਿਸਦਾ ਅੱਜ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਦੀਨਾਨਗਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ।