ਹਥਿਆਰਬੰਦ ਲੁੱਟੇਰਿਆਂ ਨੇ ਦੋ ਪੈਟਰੋਲ ਪੰਪਾਂ 'ਤੇ ਕੀਤੀ ਹਜ਼ਾਰਾਂ ਰੁਪਏ ਦੀ ਲੁੱਟ - ਲੁੱਟ ਹੋਣ ਦੀ ਘਟਨਾ
🎬 Watch Now: Feature Video
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਨੋਰੰਗਾਬਾਦ ਸਥਿਤ ਦੋ ਪੈਟਰੋਲ ਪੰਪਾਂ 'ਤੇ ਲੁੱਟ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ ਹੈ। ਪੰਪ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਗੱਡੀ 'ਚ ਸਵਾਰ ਹੋ ਕੇ ਕੁੱਝ ਹਥਿਆਰਬੰਦ ਲੁੱਟੇਰੇ ਆਏ। ਉਨ੍ਹਾਂ ਹਥਿਆਰਾਂ ਤੇ ਪਿਸਟਲ ਦੀ ਨੋਕ 'ਤੇ ਪੰਪ ਦੇ ਕਰਿੰਦੇ ਕੋਲੋਂ ਪੈਸੇ ਲੁੱਟੇ ਤੇ ਫ਼ਰਾਰ ਹੋ ਗਏ। ਲੁੱਟੇਰਿਆਂ ਨੇ ਦੋਹਾਂ ਪੰਪਾਂ ਤੋਂ ਕ੍ਰਮਵਾਰ 40 ਹਜ਼ਾਰ ਤੇ 23 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਐਸੀਪੀ ਰਮਨਦੀਪ ਸਿੰਘ ਨੇ ਦੱਸਿਆ, ਪੁਲਿਸ ਨੇ ਅਣਪਛਾਤੇ ਲੁੱਟੇਰਿਆਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਲੁੱਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।